ਸ਼ਿਵ ਕੁਮਾਰ ਬਟਾਲਵੀ ਦੀ ਪੁਰਾਣੇ ਜ਼ਮਾਨੇ ਤੇ ਲਿਖੀ ਹੋਈ ਕਵਿਤਾ – ਬੇਹਾਂ ਖੂਨ

ਬੇਹਾਂ ਖੂਨ


ਖੂਨ!
ਬੇਹਾ ਖ਼ੂਨ !
ਮੈਂ ਹਾਂ ਬੋਹਾ ਖ਼ੂਨ
ਨਿੱਕੀ ਉਮਰੇ ਭੋਗ ਲਈ
ਅਸਾਂ ਮੈਂ ਚੁੰਮਣਾਂ ਦੀ ਜੂਨ
ਪਹਿਲਾ ਚੁੰਮਣ ਬਾਲ-ਵਰੇਸੇ
ਟੁਰ ਸਾਡੇ ਦਰ ਆਇਆ।
ਉਹ ਚੁੰਮਣ ਮਿੱਟੀ ਦੀ ਬਾਜ਼ੀ
ਦੋ ਬੋਲ ਖੇਡ ਗਵਾਇਆ !
ਦੂਜਾ ਚੁੰਮਣ ਜੋ ਸਾਨੂੰ ਜੁੜਿਆ
ਉਹ ਸਾਡੇ ਮੈਚ ਨਾ ਆਇਆ।
ਉਸ ਮਗਰੋਂ ਮੈਂ ਚੁੰਮਣ ਜੁੜਿਆ
ਪਰ ਹੋਣੀ ਨਾ ਲਾਇਆ।
ਮੁੜ ਨਾ ਪਾਪ ਕਮਾਇਆ ॥
ਪਰ ਇਹ ਕੇਹਾ ਅੱਜ ਦਾ ਚੁੰਮਣ
ਗੱਲ ਸਾਡੇ ਲੱਗ ਹੋਇਆ ?
ਹੋਠਾਂ ਦੀ ਦਹਿਲੀਜ਼ ਸਿਉਂਕੀ
ਤੇ ਚਾਨਣ ਜਿਸ ਹੋਇਆ।
ਇਹ ਚੁੰਮਣ ਸਾਡਾ ਸੱਜਣ ਦਿੱਸਦਾ
ਇਹ ਚੁੰਮਣ ਸਾਡਾ ਮਹਿਰਮ ਹੋਇਆ
ਡੂੰਘੀ ਢਾਬ ਹਿਜਰ ਦੀ ਸਾਡੀ
ਡੁੱਬ ਮੋਇਆ, ਡੁੱਬ ਮੋਇਆ |
ਸਾਡਾ ਤਨ-ਮਨ ਹਰਿਆ ਹੋਇਆ।
ਪਰ ਇਹ ਕਿਹਾ ਕੁ ਦਿਲ-ਪਰਚਾਵਾ
ਪਰ ਇਹ ਕਿਹਾ ਸਕੂਨ ?
ਮੈਂ ਹਾਂ, ਬੇਹਾ ਖ਼ੂਨ।
ਖ਼ੂਨ!
ਬੇਹਾ ਖ਼ੂਨ।
ਬਾਸ਼ੋ ਨੂੰ ਇਕ ਤਿਤਲੀ ਕਹਿਣਾ
ਇਹ ਹੈ ਨਿਰਾ ਜਨੂਨ!
ਬਾਲ ਵਰਸ ਜਿਹੜਾ ਮਰਿਆ
ਉਸ ਚੁੰਮਣ ਦੀ ਉਣ
ਮਰ ਮੁੱਕ ਕੇ ਵੀ ਕਰ ਨਾ ਸਕਦਾ
ਪੂਰੀ ਬੇਹਾ ਖ਼ੂਨ।
ਭਾਵੇਂ ਇਹ ਬ੍ਰਹਮੰਡ ਵੀ ਫੋਲੇ
ਜਾਂ ਅਰੂਨ ਵਰੂਨ |
ਇਹ ਵੀ ਇਕ ਜਨੂਨ |
ਮੈਂ ਹਾਲੇ ਤਾਜ਼ੇ ਦਾ ਤਾਜ਼ਾ
ਸਮਝੇ ਮੇਰਾ ਖ਼ਾਨ।
ਨਿੱਕੀ ਉਮਰੇ ਭੋਗ ਲਈ
ਜਿਸ ਸੈ ਚੁੰਮਣਾਂ ਦੀ ਜੂਨ
ਖੂਨ
ਬੇਹਾ ਖ਼ੂਨ !
ਮੈਂ ਹਾਂ ਬੇਹਾ ਖ਼ੂਨ !!
weeklypoetry.com

ਤੁਸੀ ਇਫ ਕਵਿਤਾ ਨੂੰ ਪੜ ਕੇ ਅੱਗੇ ਵੀ share ਕਰ ਸਕਦੇ ਓ ਤੇ ਆਪਣੇ ਕਮੇੰਟ੍ਸ ਰਾਹੀ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ | shiv kumar batalvi

ਜੇਕਰ ਕੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਦਿਆਰਥੀ ਬੀ. ਕੋਮ ਕਰ ਰਿਹਾ ਹੈ ਤਾਂ ਉਹ ਔਨਲਾਈਨ ਸਟੱਡੀ ਮੈਟੀਰੀਅਲ ਪੜ ਕੇ ਪਾਸ ਹੋ ਸਕਦਾ ਹੈ. Shiv kumar batalvi

shiv kumar batalvi

Leave a comments