shive kumar batalvi poems in punjabi | ਇੱਕ ਸ਼ਹਿਰ ਦਾ ਨਾਂ

These shive kumar batalvi poems in punjabi describes us love. As we know that shive fell in love. Which process creates poems about love.

Shive kumar batalvi poems in punjabi
Shive kumar batalvi poems in punjabi

ਇੱਕ ਸ਼ਹਿਰ ਦਾ ਨਾਂ

ਅੱਜ ਅਸੀ

ਤੇਰੇ ਸ਼ਹਿਰ ਹਾਂ ਆਏ,

ਤੇਰਾ ਸ਼ਹਿਰ, ਜਿਉਂ ਖੇਤ ਪੋਹਲੀ ਦਾ,

ਜਿਸ ਦੇ ਸਿਰ ਤੋ ਪੁੰਨਿਆ ਦਾ ਚੰਨ,

ਸਿੰਮਲ ਫੁੱਲ ਦੀ ਫੱਭੀ ਵਾਕਣ,

ਉੱਡਦਾ ਤੁਰਦਾ ਜਾਏ |

ਇਹ ਸੜਕਾਂ ਤੇ ਸੁੱਤੇ ਸਾਏ,

ਵਿੱਚ ਵਿੱਚ ਚਿੱਤਕਬਰਾਂ ਜਿਹਾ ਚਾਨਣ,

ਜੀਕਣ ਹੋਵੇ ਚੌਕ ਪੂਰਿਆ,

ਧਰਤੀ ਸੈਤ ਨਹਾ ਕੇ ਬੈਠੀ,

ਚੰਨ ਦਾ ਚੌਕ ਗੁੰਦਾ ਕੇ ਜੀਕਣ,

ਹੋਵਣ ਵਾਲ ਵਧਾਏ,

ਅੱਜ ਰੁੱਤਾਂ ਨੇ ਵੱਟਣਾ ਮਲਿਆ,

ਚਿੱਟਾ ਚੰਨ ਵਿਹਾਈਆਂ ਚੱਲਿਆ,

ਰੁੱਖਾਂ ਦੇ ਗਲ ਲੱਗ ਲੱਗ ਪੌਣਾ,

ਈਕਰ ਸ਼ਹਿਰ ਤੇਰੇ ਚੋ ਲੰਗਣ,

ਜੀਕਣ ਤੇਰੇ ਧਰਮੀ ਬਾਬਲ,

ਤੇਰੇ ਗੌਣ ਬਿਠਾਏ,

shive kumar batalvi poems in punjabi

ਸੁੱਤਾ ਘੂਕ ਮੌਤੀਏ ਰੰਗਾਂ,

ਚਾਨਣ ਧੋਤਾ ਸ਼ਹਿਰ ਏ ਤੇਰਾ,

ਜੀਕਣ ਤੇਰਾ ਹੋਵੇ ਡੋਲਾ,

ਅੰਬਰ ਜੀਕਣ ਤੇਰਾ ਵੀਰਾ,

ਬੰਨੇ ਬਾਹੀ ਚੰਨ-ਕਾਲੀਰਾਂ,

ਤਾਰੇ ਛੋਟ ਕਰਾਏ,

ਅੱਜ ਦੀ ਰਾਤ ਮੁਬਾਰਿਕ ਤੈਨੂੰ,

ਹੋਏ ਮੁਬਾਰਿਕ ਅੱਜ ਦਾ ਸਾਹਿਆ,

ਅਸੀ ਤਾਂ ਸ਼ਹਿਰ ਤੇਰੇ ਦੀ ਜੂਹ ਵਿੱਚ,

ਮੁਰਦਾ ਦਿਲ ਇੱਕ ਦੱਬਣ ਆਏ,

ਸ਼ਹਿਰ ਕਿ ਜਿਸ ਦੇ ਸਿਰ ਤੋ ਪੀਲਾ,

ਚੰਨ ਨਿਰਾ ਤੇਰੇ ਮੁੱਖੜੇ ਵਰਗਾ,

ਸਿਮਲ ਫੁੱਲ ਦੀ ਫਭੀ ਵਾਕਣ,

ਉੱਡਦਾ ਤੁਰਿਆ ਜਾਏ,

ਜਿਸਨੂੰ ਪੀੜ ਨਿਆਣੀ ਮੇਰੀ,

ਮਾਈ ਬੁੱਢੀ ਵਾਕਣ ਫੜ ਫੜ,

ਫੂਕਾਂ ਮਾਰ ਉਡਾਏ,

ਭੱਜ ਭੱਜ ਪੋਹਲੀ ਦੇ ਖੇਤਾਂ ਵਿੱਚ,

ਜ਼ਖਮੀ ਹੁੰਦੀ ਜਾਏ,

ਅੱਜ ਅਸੀ ਸ਼ਹਿਰ ਹਾਂ ਤੇਰੇ ਆਏ |

Most Famous poem shive kumar batalvi “ਕੰਡਿਆਲੀ ਥੋਰ

ਸਾਨੂੰ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ | ਇਹ ਕਵਿਤਾਵਾਂ ਸ਼ਿਵ ਕੁਮਾਰ ਬਟਾਲਵੀ ਦੀਆ ਆਪਣੇ ਯਾਰਾ ਦੋਸਤਾਂ ਨੂੰ ਵੱਧ ਤੋ ਵੱਧ share ਕਰੋ ਤਾਂ ਜੋ ਪੰਜਾਬੀ culture ਨੂੰ ਲੋਕਾਂ ਤੱਕ ਵੱਧ ਤੋ ਵੱਧ ਪਹੁੰਚਾਇਆ ਜਾ ਸਕੇ | ਧੰਨਵਾਦ ਸਾਹਿਤ 🙏🙏.

Leave a Comment

Your email address will not be published. Required fields are marked *