Punjabi Poetry

Punjabi poem best 5

This punjabi poem about the beginning stage of love by the beloved. Who is expressing his new love before lover.

Punjabi poem
Punjabi poem

ਇਸ਼ਕੇ ਦੀਆ ਸ਼ੁਰੂਆਤਾਂ

ਤੂੰ ਮੁਹੱਬਤਾਂ ਦਾ ਅਸਮਾਨ ਬਣਾਈ,

ਮੈ ਚੰਨ ਚਾਨਣੀ ਨਾਲ ਜੋੜਾਗਾ,

ਤੂੰ ਕੱਲੀ ਕੱਲੀ ਮੁਰਾਦ ਮੰਗ ਲਈ,

ਮੈ ਟੁੱਟੇ ਤਾਰੇ ਤੇਰੇ ਵੱਲ ਮੋੜਾਗੀ,

ਹੱਥਾਂ ਚ ਹੱਥ ਹੋਣਗੇ ਆਪਣੇ,

ਇਸ਼ਕੇ ਦੀ ਮਹਿਕ ਫੈਲਾਵਾਂਗੇ,

Punjabi poem

ਤੱਕਦੇ ਹੋਏ ਇੱਕ ਦੂਜੇ ਨੂੰ ਆਪਾਂ,

ਗੀਤ ਪਿਆਰ ਦੇ ਮਿੱਠੜੇ ਗਾਵਾਂਗੇ,

ਤੂੰ ਖੇਤ ਕੰਮ ਕਰਨੇ ਜਾਈ,

ਮੈ ਰੋਟੀ ਬਹਾਨੇ ਮਿਲਣ ਲਈ ਆਵਾਂਗੀ,

ਗ਼ਜ਼ਲ ਮੇਰੇ ਲਈ ਲਿਖ ਲਈ ਤੂੰ ਵੀ,

ਇੱਕ ਕਵਿਤਾ ਮੈ ਤੈਨੂੰ ਸੁਣਾਵਾਂਗੀ,

ਪੀਘ ਇਸ਼ਕੇ ਦੀ ਤੇਰੇ ਸੰਗ ਝੂਟਣੀ,

ਕਰਨੀਆਂ ਪਿਆਰ ਦੀਆ ਬਾਤਾਂ ਨੇ,

ਮੁਕੰਮਲ ਹੋਣਾ ਦਿਲ ਦਾ ਮਿਲਣਾ,

ਸੱਜਣਾ! ਹਜ਼ੇ ਤਾਂ ਬੱਸ ਸ਼ੁਰੂਆਤਾਂ ਨੇ |

ਪੰਜਾਬੀ ਪਿਆਰ ਵਾਲੀ ਕਵਿਤਾ

ਇਸ ਪਿਆਰ ਦੀ ਸ਼ੁਰੂਆਤ ਵਾਲੀ ਕਵਿਤਾ ਨੂੰ ਪੜ ਕੇ ਤੁਹਾਨੂੰ ਕਿਹੋ ਜਿਹਾ ਲੱਗਾ | ਇਸ ਕਵਿਤਾ ਨੂੰ ਵੱਧ ਤੋ ਵੱਧ share ਕਰੋ ਤਾਂ ਜੋ ਹੋਰ ਲੋਕ ਵੀ ਇਸ ਕਵਿਤਾ ਦਾ ਆਨੰਦ ਮਾਨ ਸਕਣ | ਧੰਨਵਾਦ ਸਾਹਿਤ 🙏👍👍. ਸਦਾ ਖੁਸ਼ ਰਹੋ |

Punjabi poem best 5 Read More »

Punjabi poetry

This punjabi poetry tells us waiting of someone beloved’s lover, in which she asks to her lover.

ਮੈਨੂੰ ਤੇਰੀ ਉਡੀਕ ਹੈ

ਮੈ ਉਸ ਬੱਸ ਸਟੌਪ ਕੋਲ,

ਹੋਣਾ ਚਾਹੁੰਦਾ ਹਾਂ,

ਜਿਥੇ ਤੂੰ ਆਪਣੇ ਥੱਕੇ ਚਿਹਰੇ,

ਤੇ ਨਿੱਘੇ ਦਿਲ ਨਾਲ,

ਕੰਮ ਤੋ ਪਰਤਣਾ ਹੈ,

ਮੈ ਤੇਰਾ ਬੈਗ,

punjabi poetry

ਆਪਣੇ ਹੱਥਾਂ ਵਿੱਚ ਲੈ,

ਕਹਿਣਾ ਹੈ,

ਤੂੰ ਬਹੁਤਾ ਸੋਚਿਆ ਨਾ ਕਰ,

ਨਾਲੇ ਜਲਦੀ ਕਰ,

ਕੇਤਲੀ ਚ ਪਈ ਚਾਹ,

ਠੰਢੀ ਹੋ ਰਹੀ ਹੈ,

ਆਪਾ ਅੱਜ ਰਾਤ ਨੂੰ,

ਤਾਰਿਆ ਦੀ ਗਿਣਤੀ,

ਫਿਰ ਉਥੋਂ ਸ਼ੁਰੂ ਕਰਨੀ ਹੈ,

ਜਿੱਥੇ ਕੱਲ ਰਾਤ ਤੂੰ ਸੌ ਗਈ ਸੀ,

ਤਾਰਿਆ ਨੂੰ ਤੇਰੀ ਉਡੀਕ ਹੈ.

ਇੱਕ ਪਿਆਰ ਭਰੀ ਹੋਰ ਕਵਿਤਾ

ਆਪਣੇ comments ਰਾਹੀ ਇਸ ਉਡੀਕ ਵਾਲੀ ਕਵਿਤਾ ਬਾਰੇ ਲਿਖੋ | ਤੇ ਇਸਨੂੰ ਆਪਣੇ ਯਾਰਾ ਦੋਸਤਾਂ ਨੂੰ ਵੱਧ ਤੋ ਵੱਧ share ਕਰੋ ਤਾਂ ਜੋ ਹੋਰ ਲੋਕ ਵੀ ਇਸਨੂੰ ਪੜ ਸਕਣ | 🙏🙏 ਸਦਾ ਖੁਸ਼ ਰਹੋ |

Punjabi poetry Read More »

Punjabi poetry

This punjabi poetry tells us about a lover that how is he puzzle about his love journey which is not compete but on the way nothing is cleared what to do in life.

Punjabi poetry
Punjabi poetry

ਮੈ ਜਿਉਂਦਾ ਹਾਂ ਤੇ ਮਰ ਵੀ ਗਿਆ ਹਾਂ

ਮੈਨੂੰ ਮੌਤ ਵੀ ਨਾ ਆਈ,

ਤੇ ਮੈ ਮਰ ਵੀ ਗਿਆ,

ਉਹ ਤੋ ਜਿੱਤ ਵੀ ਨਾ ਹੋਇਆ,

ਤੇ ਮੈ ਹਾਰ ਵੀ ਗਿਆ,

ਉਹਨੇ ਛੱਡਿਆਂ ਵੀ ਨਹੀ,

ਤੇ ਉਹਨੇ ਰੱਖਿਆ ਵੀ ਨਹੀ,

ਉਹਨੇ ਤੀਲੀ ਵੀ ਨਾ ਲਾਈ,

ਤੇ ਮੈ ਸੜ ਵੀ ਗਿਆ,

Punjabi poetry

ਇਸ ਪਿਆਰ ਦੀ ਨਦੀ ‘ਚ,

ਤੇ ਉਸਦੀ ਯਾਦ ਦੀ ਨਦੀ ‘ਚ,

ਮੈਨੂੰ ਡੁੱਬਣਾ ਵੀ ਪਿਆ,

ਤੇ ਮੈ ਤਰ ਵੀ ਗਿਆ,

ਉਹਨੇ ਦੇਖਿਆ ਜਦੋ,

ਮੈ ਕਿਸੇ ਹੋਰ ਲੜ ਲੱਗਾ,

ਮੈਥੋਂ ਸਹਿ ਵੀ ਨਾ ਹੋਇਆ,

ਤੇ ਮੈ ਜਰ ਵੀ ਗਿਆ,

ਮੈ ਬਣ ਗਿਆ ਰੁੱਖ,

ਉਸਦੇ ਬੇਹਿਸਾਬ ਦੁੱਖ,

ਪਤਝੜ ਵੀ ਨਾ ਆਈ,

ਤੇ ਮੈ ਝੜ ਵੀ ਗਿਆ.

ਹੋਰ ਵੀ ਪਿਆਰ ਵਾਲੀ ਕਵਿਤਾ ਪੜੋ

ਸਾਨੂੰ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ, ਹੁਣ ਤੁਸੀ ਵੀ ਇਸਨੂੰ ਕਵਿਤਾ ਨੂੰ ਵੱਧ ਤੋ ਵੱਧ share ਕਰ ਸਕਦੇ ਓ | ਧੰਨਵਾਦ ਸਾਹਿਤ 🙏. ਸਦਾ ਖੁਸ਼ ਰਹੋ ਤੇ ਸ਼ੁਭ ਕਵਿਤਾਵਾ ਪੜਦੇ ਰਹੋ |

Punjabi poetry Read More »

punjabi poetry

This punjabi poetry describes about the upset lover who is telling his mind situation which is sad. Nothing is thinking positive.

ਪਤਾ ਨਹੀ ਕਿਓ…

ਬੜੇ ਦੋਸਤ ਨੇ ਮੇਰੇ,

ਪਰ ਫਿਰ ਵੀ ਖੁਦ ਨਾਲ ਗੱਲਾਂ ਕਰਨ ਨੂੰ ਜੀ ਕਰਦਾ,

ਪਤਾ ਨਹੀ ਕਿਓ….. |

punjabi poetry

ਕਦੇ ਦਿਲ ਕਰੇ ਖਫ਼ਾ ਹੋ ਜਾਵਾਂ ਸਾਰੀ ਦੁਨੀਆਂ ਨਾਲ,

ਕਦੇ ਰੁੱਸੇ ਨੂੰ ਮਨਾਉਣ ਨੂੰ ਜੀ ਕਰਦਾ,

ਪਤਾ ਨਹੀ ਕਿਓ…. |

weeklypoetry

ਸਮਾਂ ਅੱਜ ਵਾਲਾ ਵੀ ਬਹੁਤ ਸੋਹਣਾ ਹੈ,

ਪਰ ਜੋ ਲੰਘ ਗਿਆ ਉਹਨੂੰ ਦੁਬਾਰਾ ਜੀਣ ਨੂੰ ਜੀ ਕਰਦਾ,

ਪਤਾ ਨਹੀ ਕਿਓ…. |

weeklypoetry.com

ਕਦੇ ਹਾਸਿਆਂ ਨੂੰ ਕੋਠੇ ਟਪਾ ਦੇਈਏ,

ਕਦੇ ਇਕੱਲੀਆਂ ਰੋਣ ਨੂੰ ਜੀ ਕਰਦਾ,

ਪਤਾ ਨਹੀ ਕਿਓ…. |

weeklypoetry

ਕਦੇ ਸਾਰਾ ਦਿਨ ਲੰਘ ਜਾਵੇ ਸੋਚਾਂ ਵਿੱਚ,

ਕਦੇ ਹਰ ਪਲ ਜਿਉਣ ਨੂੰ ਜੀ ਕਰਦਾ,

ਪਤਾ ਨਹੀ ਕਿਓ…. |

ਪੰਜਾਬੀ ਮਾਂ ਦਾ ਪਿਆਰ

ਆਪਣੇ comments ਰਾਹੀ ਸਾਨੂੰ ਆਪਣੀ idea share ਕਰੋ | ਇਸ ਤੋ ਬਾਅਦ ਤੁਸੀ ਇਸ ਕਵਿਤਾ ਨੂੰ ਵੱਧ ਤੋ ਵੱਧ share ਕਰੋ ਆਪਣੇ groups ਚ ਤੇ friends ਨੂੰ | ਧੰਨਵਾਦ ਸਾਹਿਤ, ਸਦਾ ਖੁਸ਼ ਰਹੋ 🙏.

punjabi poetry Read More »

punjabi poems on life bests

This punjabi poems on life tells us love of life. Which talks about the changed which occurred in the lover and beloved.

Punjabi poems on life
punjabi poems on life

ਤੇਰੇ ਵਰਗਾ

ਕਦੇ-ਕਦੇ ਮਨ ਭਟਕਦਾ ਹੈ,

ਚਾਹੁੰਦਾ ਹੈ ਕੋਈ ਤੇਰੇ ਵਰਗਾ,

ਪਰ…..

ਤੇਰੇ ਵਰਗਾ ਕੋਈ ਕਿਵੇਂ ਹੋ ਸਕਦਾ ਹੈ?

ਤੇਰੇ ਵਰਗਾ ਤਾਂ ਤੂੰ ਏ,

ਤੇ ਤੂੰ ਹੁਣ ਤੂੰ ‘ਨਹੀ ਰਿਹਾ,

ਹੋਰ ਹੋ ਗਿਆ ਏ |

ਖ਼ੈਰ….

Punjabi poems on life

ਮੇਰੇ ਵਰਗਾ ਤਾਂ ਹੁਣ ਮੈ ਵੀ ਨਹੀ ਰਿਹਾ,

ਮੈ ਤਾਂ ਸ਼ਾਇਦ ਮੈ ਹੀ ਨਹੀ ਰਿਹਾ,

ਪਰ ਹਾਂ….

ਮਿਲਾਂਗੇ ਕਿਸੇ ਦਿਨ,

ਜਦੋ ਤੂੰ ਫੇਰ ਤੋ ਤੂੰ ਹੋ ਗਿਆ,

ਤੇ ਮੈ ਫੇਰ ਤੋ ਮੈ ਹੋ ਗਿਆ |

ਪੰਜਾਬੀ ਪਿਆਰ ਭਰੀ ਕਵਿਤਾ ਵੀ ਪੜੋ

ਜੇਕਰ ਤੁਸੀ ਇਸ ਕਵਿਤਾ ਨੂੰ ਪਸੰਦ ਕੀਤਾ ਹੈ ਤਾਂ ਤੁਸੀ ਇਸ ਕਵਿਤਾ ਨੂੰ ਵੱਧ ਤੋ ਵੱਧ share ਕਰ ਸਕਦੇ ਹੋ ਚਾਹੇ ਉਹ ਤੁਹਾਡੇ friends ਹੋਣ ਜਾਂ ਰਿਸਤੇਦਾਰ ਸਾਰਿਆ ਨੂੰ ਤੁਸੀ ਇਹ ਕਵਿਤਾ | ਧੰਨਵਾਦ ਸਾਹਿਤ 🙏🙏🌞.

punjabi poems on life bests Read More »

Punjabi poems on life Best 11

This punjabi poems on life tells us love. Whose expression are internally floating in the heart of beloved. So, she is expressed her love view before her lover.

ਮੈ ਤੈਨੂੰ ਫੇਰ ਮਿਲਾਗੀ

ਮੈ ਤੈਨੂੰ ਫੇਰ ਮਿਲਾਗੀ,

ਕਿੱਥੇ, ਕਿਸਤਰਾਂ, ਪਤਾ ਨਹੀ,

weeklypoetry

ਸ਼ਾਇਦ ਤੇਰੇ ਤਾਖ਼ੀਆਈਲ ਦੀ ਚਿਣਗ ਬਣਕੇ,

ਤੇਰੀ ਕੈਨਵਸ ਤੇ ਉਤਰਾਗੀ,

weeklypoetry

ਜਾਂ ਖੌਰੇ ਤੇਰੀ ਕੈਨਵਸ ਤੇ ਉੱਤੇ,

ਇੱਕ ਰਹੱਸ ਮਈ ਲਕੀਰ ਬਣਕੇ,

weeklypoetry

ਖਾਮੋਸ਼ ਤੈਨੂੰ ਤੱਕਦੀ ਰਵਾਗੀ |

ਜਾਂ ਖੌਰੇ ਸੂਰਜ ਦੀ ਲੋਅ ਬਣਕੇ,

punjabi poems on life

ਤੇਰੇ ਰੰਗਾਂ ਵਿੱਚ ਘੁਲਾਗੀ,

ਜਾਂ ਰੰਗਾਂ ਦੀਆ ਬਾਹਾਂ ਵਿੱਚ ਬੈਠ ਕੇ,

love poems

ਤੇਰੀ ਕੈਨਵਸ ਨੂੰ ਵਲਾਗੀ,

ਪਤਾ ਨਹੀ ਕਿਸਤਰਾਂ ਤੇ ਕਿੱਥੇ,

punjabi poems

ਪਰ ਤੈਨੂੰ ਜਰੂਰ ਮਿਲਾਗੀ,

ਜਾਂ ਖੌਰੇ ਇੱਕ ਚਸ਼ਮਾ ਬਣੀ ਹੋਵਾਂਗੀ,

Punjabi poetry

ਤੇ ਜਿਵੇ ਝਰਨੀਆਂ ਦਾ ਪਾਣੀ ਉੱਡਦਾ,

ਮੈ ਪਾਣੀ ਦੀਆ ਬੂੰਦਾਂ ਤੇਰੇ ਪਿੰਡੇ ਤੇ ਮਲਾਗੀ,

weeklypoetry

ਤੇ ਇੱਕ ਠੰਡਕ ਜਿਹੀ ਬਣਕੇ,

ਤੇਰੀ ਛਾਤੀ ਦੇ ਨਾਲ ਲੱਗਾਗੀ,

weeklypoetry

ਮੈ ਹੋਰ ਕੁਝ ਨਹੀ ਜਾਣਦੀ,

ਪਰ ਏਨਾ ਜਾਣਦੀ ਹਾਂ,

weeklypoetry

ਕੀ ਵਕ਼ਤ ਜੋ ਵੀ ਕਰੇਗਾ,

ਇਹ ਜਨਮ ਮੇਰੇ ਨਾਲ ਤੁਰੇਗਾ,

weeklypoetry

ਇਹ ਜਿਸਮ ਮੁੱਕਦਾ ਹੈ,

ਤਾਂ ਸਭ ਕੁਝ ਮੁੱਕ ਜਾਂਦਾ ਹੈ |

ਪੰਜਾਬੀ ਪਿਆਰ ਭਰੀ ਕਵਿਤਾ

ਧੰਨਵਾਦ ਤੁਹਾਡਾ, ਇਸ ਕਵਿਤਾ ਨੂੰ ਪੜ੍ਹਨ ਲਈ ਹੁਣ ਤੁਸੀ ਇਸ ਕਵਿਤਾ ਨੂੰ ਆਪਣੇ ਯਾਰਾ ਮਿੱਤਰਾ ਵਿੱਚ ਵੀ share ਕਰ ਸਕਦੇ ਹੋ 🌞ਖੁਸ਼ ਰਹੋ 🌞

Punjabi poems on life Best 11 Read More »

punjabi love poetry | ਪੰਜਾਬੀ ਕਵਿਤਾ

This Punjabi love poetry tells us about the love which reflects expectations from the beloved’s love against his love. Let’s enjoy it.

Punjabi love poetry
punjabi love poetry

ਇਸ਼ਕ ਦਾ ਬਾਣਾ

ਮੈ ਇਸ਼ਕ ਤੇਰੇ ਦਾ ਪਾ ਬਾਣਾ,

ਰੂਹ ਨੂੰ ਇੰਝ ਕਜਾਇਆ ਏ

ਜਿਵੇ ਪੀਲੇ ਫੁੱਲਾਂ ਧਰਤ ਹਰੀ ਨੂੰ

ਵਾਂਗਰ ਸੇਜ਼ ਸਜਾਇਆ ਏ |

punjabi love poetry

ਬਾਰਿਸ਼ ਨੇ ਆ ਵਾਛਰ ਕੀਤੀ,

ਭਿਉ ਦਿੱਤੇ ਮੇਰੇ ਤਨ ਦੇ ਲੀੜੇ

ਮਨ ਆਖੇ ਮੇਰੀ ਰੂਹ ਨਾ ਛੇੜੀ

ਪੌਣਾ ਮਸੀ ਮਨਾਈਆਂ ਏ |

punjabi poetry

ਦੀਵੇ ਬਾਲ ਕੇ ਦਿਲ ਦੇ ਅੰਦਰ,

ਆਸਾਂ ਦਾ ਹੈ ਚਾਨਣ ਕੀਤਾ,

ਜੁਹਦ ਤੇਰੀ ਮੈ ਕਰਨ ਦੀ ਖ਼ਾਤਿਰ,

ਤੈਨੂੰ ਖ਼ੁਦਾ ਬਣਾਇਆ ਏ |

weeklypoetry

ਲਫ਼ਜ਼ਾਂ ਵਿੱਚ ਬਿਆਨ ਨਾ ਹੋਣੀ,

ਚਾਹਤ ਏ ਜੋ ਤੇਰੇ ਨਾ ਦੀ,

ਸੱਜਣਾ ਜੇ ਪ੍ਰਵਾਨ ਤੂੰ ਕਰ ਲਏ

ਸਮਝਾ ਇਸ਼ਕ ਕਮਾਇਆ ਏ |

ਜੇਕਰ ਤੁਸੀ ਆਪਣੀ ਮਾਂ ਨੂੰ ਪਿਆਰ ਕਰਦੇ ਓ ਤਾਂ ਇਸ ਮਾਂ ਦੀ ਕਵਿਤਾ ਵੀ ਪੜੋ |

ਇਹ ਕਵਿਤਾ ਸੱਚੇ ਪਿਆਰ ਦੇ ਬਾਰੇ ਦੱਸਦੀ ਹੈ ਜਿਹੜਾ ਇੱਕ ਸੱਚਾ ਪ੍ਰੇਮੀ ਵਜੋਂ ਕੀਤਾ ਜਾਂਦਾ ਹੈ | ਸਦਾ ਖੁਸ਼ ਰਹੋ, 🌞

punjabi love poetry | ਪੰਜਾਬੀ ਕਵਿਤਾ Read More »