Punjabi poetry

This punjabi poetry tells us waiting of someone beloved’s lover, in which she asks to her lover.

ਮੈਨੂੰ ਤੇਰੀ ਉਡੀਕ ਹੈ

ਮੈ ਉਸ ਬੱਸ ਸਟੌਪ ਕੋਲ,

ਹੋਣਾ ਚਾਹੁੰਦਾ ਹਾਂ,

ਜਿਥੇ ਤੂੰ ਆਪਣੇ ਥੱਕੇ ਚਿਹਰੇ,

ਤੇ ਨਿੱਘੇ ਦਿਲ ਨਾਲ,

ਕੰਮ ਤੋ ਪਰਤਣਾ ਹੈ,

ਮੈ ਤੇਰਾ ਬੈਗ,

punjabi poetry

ਆਪਣੇ ਹੱਥਾਂ ਵਿੱਚ ਲੈ,

ਕਹਿਣਾ ਹੈ,

ਤੂੰ ਬਹੁਤਾ ਸੋਚਿਆ ਨਾ ਕਰ,

ਨਾਲੇ ਜਲਦੀ ਕਰ,

ਕੇਤਲੀ ਚ ਪਈ ਚਾਹ,

ਠੰਢੀ ਹੋ ਰਹੀ ਹੈ,

ਆਪਾ ਅੱਜ ਰਾਤ ਨੂੰ,

ਤਾਰਿਆ ਦੀ ਗਿਣਤੀ,

ਫਿਰ ਉਥੋਂ ਸ਼ੁਰੂ ਕਰਨੀ ਹੈ,

ਜਿੱਥੇ ਕੱਲ ਰਾਤ ਤੂੰ ਸੌ ਗਈ ਸੀ,

ਤਾਰਿਆ ਨੂੰ ਤੇਰੀ ਉਡੀਕ ਹੈ.

ਇੱਕ ਪਿਆਰ ਭਰੀ ਹੋਰ ਕਵਿਤਾ

ਆਪਣੇ comments ਰਾਹੀ ਇਸ ਉਡੀਕ ਵਾਲੀ ਕਵਿਤਾ ਬਾਰੇ ਲਿਖੋ | ਤੇ ਇਸਨੂੰ ਆਪਣੇ ਯਾਰਾ ਦੋਸਤਾਂ ਨੂੰ ਵੱਧ ਤੋ ਵੱਧ share ਕਰੋ ਤਾਂ ਜੋ ਹੋਰ ਲੋਕ ਵੀ ਇਸਨੂੰ ਪੜ ਸਕਣ | 🙏🙏 ਸਦਾ ਖੁਸ਼ ਰਹੋ |

Leave a comments