punjabi love poetry | ਪੰਜਾਬੀ ਕਵਿਤਾ
This Punjabi love poetry tells us about the love which reflects expectations from the beloved’s love against his love. Let’s enjoy it.

ਇਸ਼ਕ ਦਾ ਬਾਣਾ
ਮੈ ਇਸ਼ਕ ਤੇਰੇ ਦਾ ਪਾ ਬਾਣਾ,
ਰੂਹ ਨੂੰ ਇੰਝ ਕਜਾਇਆ ਏ
ਜਿਵੇ ਪੀਲੇ ਫੁੱਲਾਂ ਧਰਤ ਹਰੀ ਨੂੰ
ਵਾਂਗਰ ਸੇਜ਼ ਸਜਾਇਆ ਏ |
punjabi love poetry
ਬਾਰਿਸ਼ ਨੇ ਆ ਵਾਛਰ ਕੀਤੀ,
ਭਿਉ ਦਿੱਤੇ ਮੇਰੇ ਤਨ ਦੇ ਲੀੜੇ
ਮਨ ਆਖੇ ਮੇਰੀ ਰੂਹ ਨਾ ਛੇੜੀ
ਪੌਣਾ ਮਸੀ ਮਨਾਈਆਂ ਏ |
punjabi poetry
ਦੀਵੇ ਬਾਲ ਕੇ ਦਿਲ ਦੇ ਅੰਦਰ,
ਆਸਾਂ ਦਾ ਹੈ ਚਾਨਣ ਕੀਤਾ,
ਜੁਹਦ ਤੇਰੀ ਮੈ ਕਰਨ ਦੀ ਖ਼ਾਤਿਰ,
ਤੈਨੂੰ ਖ਼ੁਦਾ ਬਣਾਇਆ ਏ |
weeklypoetry
ਲਫ਼ਜ਼ਾਂ ਵਿੱਚ ਬਿਆਨ ਨਾ ਹੋਣੀ,
ਚਾਹਤ ਏ ਜੋ ਤੇਰੇ ਨਾ ਦੀ,
ਸੱਜਣਾ ਜੇ ਪ੍ਰਵਾਨ ਤੂੰ ਕਰ ਲਏ
ਸਮਝਾ ਇਸ਼ਕ ਕਮਾਇਆ ਏ |
ਜੇਕਰ ਤੁਸੀ ਆਪਣੀ ਮਾਂ ਨੂੰ ਪਿਆਰ ਕਰਦੇ ਓ ਤਾਂ ਇਸ ਮਾਂ ਦੀ ਕਵਿਤਾ ਵੀ ਪੜੋ |
ਇਹ ਕਵਿਤਾ ਸੱਚੇ ਪਿਆਰ ਦੇ ਬਾਰੇ ਦੱਸਦੀ ਹੈ ਜਿਹੜਾ ਇੱਕ ਸੱਚਾ ਪ੍ਰੇਮੀ ਵਜੋਂ ਕੀਤਾ ਜਾਂਦਾ ਹੈ | ਸਦਾ ਖੁਸ਼ ਰਹੋ, 🌞