ਇਹ Punjabi poetry ਇੱਕ ਸਚੇ ਪ੍ਰੇਮੀ ਦੀ ਕੋਸ਼ਿਸ ਨੂੰ ਬਿਆਨ ਕਰਦੀ ਏ ਜੋ ਆਪਣੀ ਪ੍ਰੇਮਕਾ ਨੂੰ ਹਾਸਲ ਕਰਨ ਵਿੱਚ ਪੂਰਾ ਜ਼ੋਰ ਨਾਲ ਆਪਣੀ ਮਿਹਨਤ ਕਰ ਰਿਹਾ ਹੈ
ਪੰਜਾਬੀ ਕਵਿਤਾ

ਪਿਆਰ ਦੀ ਰਾਹ
ਬੜੀ ਕੋਸ਼ਿਸ ਕਰ ਰਿਹਾ ਹਾਂ
ਤੇਰ ਕੋਲ ਆਉਣ ਦੀ
ਕਦੇ ਕਿਸਮਤ ਸਾਥ ਨਹੀ ਦਿੰਦੀ,
ਕਦੇ ਮੰਜਿਲ ਧੁੰਧਲੀ ਹੋ ਜਾਂਦੀ ਹੈ,
ਕਦੇ ਰਸਤਾ ਨਹੀ ਲੱਭਦਾ,
ਤੇ ਕਦੇ ਪੈੜਾ ਮਿਟ ਜਾਂਦੀਆਂ,
ਕਦੇ ਪੈੜਾ ਦੇ ਛਾਲੇ ਹਿੰਮਤ ਤੋੜਨ ਦੀ ਕੋਸ਼ਿਸ ਕਰਦੇ ਨੇ,
ਕਦੇ ਮਜਬੂਰੀਆਂ ਪੱਲਾ ਫੜ ਕੇ ਪਿੱਛੇ ਖਿੱਚਦੀਆਂ ਨੇ,
ਪਰ ਤੇਰੀ ਮੇਰੇ ਲਈ ਉਡੀਕ
ਮੇਰੀਆ ਉਮੀਦਾ ਨਹੀ ਟੁੱਟਣ ਦਿੰਦੀਆਂ,
ਤੇ ਹਰ ਉਮੀਦ ਇੱਕ ਨਵੇਂ ਰਾਹ ਦੀ ਰੌਸਨੀ ਦਿਖਾਉਂਦੀ ਏ,
ਇੱਕ ਨਵਾਂ ਜਜ਼ਬਾ ਲੇ ਕੇ ਮੈ ਫਿਰ ਤੁਰ ਪੈਂਦਾ ਆ,
ਹਰ ਕੋਸ਼ਿਸ ਪੁਰਾਣੀਆਂ ਕਮੀਆਂ ਦੂਰ ਕਰਦੀ ਏ,
ਤਿਆਰ ਹੋ ਰਿਹਾ ਆ ਤੈਨੂੰ ਪਾਉਣ ਲਈ,
ਜਦ ਤੱਕ ਮੈ ਤੇਰੇ ਕੋਲ ਨਾ ਆਇਆ,
ਮੈ ਤੈਨੂੰ ਪਾਉਣ ਦਾ ਸਫ਼ਰ ਤੈਅ ਕਰਦਾ ਰਹੂਗਾ,
ਇਹ ਉਮੀਦ ਤੈਨੂੰ ਇੱਕ ਦਿਨ ਹਾਸਲ ਕਰੇਗੀ,
ਜਲਦ ਹੀ ਇਹ ਉਮੀਦ ਹਕੀਕਤ ਬਣੇਗੀ
ਤਦ ਤਕ ਉਡੀਕ ਰਖੀ
ਤਦ ਤਕ ਉਡੀਕ ਰਖੀ, ਮੇਰੀ
By Gaurav (India )