Punjabi poem best 5
This punjabi poem about the beginning stage of love by the beloved. Who is expressing his new love before lover.

ਇਸ਼ਕੇ ਦੀਆ ਸ਼ੁਰੂਆਤਾਂ
ਤੂੰ ਮੁਹੱਬਤਾਂ ਦਾ ਅਸਮਾਨ ਬਣਾਈ,
ਮੈ ਚੰਨ ਚਾਨਣੀ ਨਾਲ ਜੋੜਾਗਾ,
ਤੂੰ ਕੱਲੀ ਕੱਲੀ ਮੁਰਾਦ ਮੰਗ ਲਈ,
ਮੈ ਟੁੱਟੇ ਤਾਰੇ ਤੇਰੇ ਵੱਲ ਮੋੜਾਗੀ,
ਹੱਥਾਂ ਚ ਹੱਥ ਹੋਣਗੇ ਆਪਣੇ,
ਇਸ਼ਕੇ ਦੀ ਮਹਿਕ ਫੈਲਾਵਾਂਗੇ,
Punjabi poem
ਤੱਕਦੇ ਹੋਏ ਇੱਕ ਦੂਜੇ ਨੂੰ ਆਪਾਂ,
ਗੀਤ ਪਿਆਰ ਦੇ ਮਿੱਠੜੇ ਗਾਵਾਂਗੇ,
ਤੂੰ ਖੇਤ ਕੰਮ ਕਰਨੇ ਜਾਈ,
ਮੈ ਰੋਟੀ ਬਹਾਨੇ ਮਿਲਣ ਲਈ ਆਵਾਂਗੀ,
ਗ਼ਜ਼ਲ ਮੇਰੇ ਲਈ ਲਿਖ ਲਈ ਤੂੰ ਵੀ,
ਇੱਕ ਕਵਿਤਾ ਮੈ ਤੈਨੂੰ ਸੁਣਾਵਾਂਗੀ,
ਪੀਘ ਇਸ਼ਕੇ ਦੀ ਤੇਰੇ ਸੰਗ ਝੂਟਣੀ,
ਕਰਨੀਆਂ ਪਿਆਰ ਦੀਆ ਬਾਤਾਂ ਨੇ,
ਮੁਕੰਮਲ ਹੋਣਾ ਦਿਲ ਦਾ ਮਿਲਣਾ,
ਸੱਜਣਾ! ਹਜ਼ੇ ਤਾਂ ਬੱਸ ਸ਼ੁਰੂਆਤਾਂ ਨੇ |
ਇਸ ਪਿਆਰ ਦੀ ਸ਼ੁਰੂਆਤ ਵਾਲੀ ਕਵਿਤਾ ਨੂੰ ਪੜ ਕੇ ਤੁਹਾਨੂੰ ਕਿਹੋ ਜਿਹਾ ਲੱਗਾ | ਇਸ ਕਵਿਤਾ ਨੂੰ ਵੱਧ ਤੋ ਵੱਧ share ਕਰੋ ਤਾਂ ਜੋ ਹੋਰ ਲੋਕ ਵੀ ਇਸ ਕਵਿਤਾ ਦਾ ਆਨੰਦ ਮਾਨ ਸਕਣ | ਧੰਨਵਾਦ ਸਾਹਿਤ 🙏👍👍. ਸਦਾ ਖੁਸ਼ ਰਹੋ |