Mother

Punjabi poetry best 07

This punjabi poetry describes about the time which is passing over the life. But we are not doing well in our life. So through this poem we can understand.

ਕੁਝ ਕਰੋ

ਜਿੰਦਗੀ ਬੀਤ ਰਹੀ ਹੈ ਕੁਝ ਕਰੋ,

ਇਹ ਸ਼ਾਹ ਨਿੱਕਲ ਰਹੇ ਨੇ,

ਇਹ ਸਾਹਾਂ ਵਾਲੀ ਪਾਇਪ ਹੇਠਾਂ ਡਿੱਗ ਰਹੀ ਹੈ,

ਕੁਝ ਤਾਂ ਬਚਾ ਕੇ ਸਾਹਾਂ ਨੂੰ ਢੋਲ ਵਿੱਚ ਭਰੋ,

ਜਿੰਦਗੀ ਬੀਤ ਰਹੀ ਹੈ ਕੁਝ ਕਰੋ,

ਵਕਤ ਅੱਜ ਦਾ ਵੀ ਨਹੀ ਕਿਸੇ ਕੋਲ,

ਕੀ ਪਤਾ ਸ਼ਾਮ ਆਵੇ ਨਾਂ ਆਵੇ,

ਕੋਈ ਕਿਸੇ ਨੂੰ ਭਾਵੇ ਨਾਂ ਭਾਵੇ,

punjabi poetry

ਕੋਈ ਕੰਮ ਅਗਲੇ ਪਲ ਤੇ ਨਾਂ ਧਰੋ,

ਜਿੰਦਗੀ ਬੀਤ ਰਹੀ ਹੈ ਕੁਝ ਕਰੋ,

ਜੇ ਹਾਰ ਗਏ ਤਾਂ ਕੀ ਹੋਇਆ,

ਜਿੱਤਣ ਲਈ ਜਿੱਤ ਹਜ਼ੇ ਬਾਕੀ ਹੈ,

ਨਾ ਹੌਸਲਾ ਹਾਰੋ,

ਆਪਣੇ ਆਪ ਨੂੰ ਹੌਂਸਲੇ ਨਾਲ ਭਰੋ,

ਜਿੰਦਗੀ ਬੀਤ ਰਹੀ ਹੈ ਕੁਝ ਕਰੋ,

ਮੌਤ ਨੇ ਸ਼ਾਹ ਨਹੀ ਦੇਣੇ ਉਧਾਰੇ,

ਬਹੁਤੇ ਗ਼ਮ ਨਾਲ ਹੀ ਲੈ ਜਾਣੇ ਨੇ ਭਾਰੇ,

ਕਿਓ ਖੜੇ ਓ ਕਿਸੇ ਦੀ ਉਡੀਕ ਚ,

ਮੌਤ ਤੋਂ ਕੁਝ ਨਾ ਡਰੋ,

ਜਿੰਦਗੀ ਬੀਤ ਰਹੀ ਹੈ ਕੁਝ ਕਰੋ,

ਸ਼ਿਵ ਕੁਮਾਰ ਬਟਾਲਵੀ ਦੀ ਬੈਸਟ ਕਵਿਤਾ

ਜੇਕਰ ਤੁਸੀਂ ਵੀ ਪੰਜਾਬੀ ਭਾਸ਼ਾ ਨੂੰ ਪ੍ਰੋਮੋਟ ਕਰਨਾ ਚਾਉਂਦੇ ਹੋ ਤਾਂ ਇਸ ਪੰਜਾਬੀ literaure ਨੂੰ ਵੱਧ ਤੋਂ ਵੱਧ share ਕਰੋ. ਇਸ ਕਵਿਤਾ ਨੂੰ ਆਪਣੇ ਯਾਰਾ ਦੋਸਤਾਂ ਵਿੱਚ send ਕਰੋ.

shiv kumar batalvi poems Best 11 ਬਿਰਹਾ

These shiv kumar batalvi poems describes suffering of love which reflects in these poetry. If you read you would found that how shiv had grief against his love.

ਬਿਰਹਾ

ਮੈਥੋਂ ਮੇਰਾ ਬਿਰਹਾ ਵੱਡਾ,

ਮੈ ਨਿੱਤ ਕੂਕ ਰਿਹਾ,

ਮੇਰੀ ਝੋਲੀ ਇੱਕੋ ਹੌਕਾ,

ਇਹਦੀ ਝੋਲ ਅਥਾਹ  |

ਬਾਲ-ਵਾਰੇਸੇ ਇਸ਼ਕ ਗਵਾਚਾ,

ਜਖ਼ਮੀ ਹੋ ਗਏ ਸ਼ਾਹ,

ਮੇਰੇ ਹੋਠਾਂ ਵੇਖ ਲਈ,

ਚੁੰਮਣਾ ਦੀ ਜੂਨ ਹੰਢਾ  |

ਜੋ ਚੁੰਮਣ ਮੇਰੇ ਦਰ ਤੇ ਖੜਿਆ,

ਇੱਕ ਅੱਧ ਵਾਰੀ ਆਂ,

ਮੁੜ ਉਹ ਭੁੱਲ ਕਦੇ ਨਾ ਲੰਘਿਆ,

ਏਸ ਦਰਾਂ ਦੇ ਰਾਹ  |

shiv kumar batalvi poems

ਮੈ ਉਹਨੂੰ ਨਿੱਤ ਉਡੀਕਣ ਬੈਠਾ,

ਥੱਕਿਆ ਔਸੀਆਂ ਪਾ,

ਮੈਨੂੰ ਉਹ ਚੁੰਮਣ ਨਾ ਬਹੁੜਿਆ,

ਸੈ ਚੁੰਮਣਾ ਦੇ ਵਣ ਗਾਹ |

ਉਹ ਚੁੰਮਣ ਮੇਰੇ ਹਾਨ ਦਾ,

ਵਿੱਚ ਲੱਖ ਸੂਰਜ ਦਾ ਤਾ,

ਜਿਹਡ਼ੇ ਸਾਈ ਚੇਤਰ ਖੇਡਦਾ,

ਮੈਨੂੰ ਉਸ ਚੁੰਮਣ ਦਾ ਚਾ  |

ਪਰਦੇਸੀ ਚੁੰਮਣ ਮੈਡੀਆਂ,

ਕਦੇ ਵਤਨੀ ਫੇਰਾ ਪਾ,

ਕਿਤੇ ਸੁੱਚਾ ਬਿਰਹਾ ਟੈਂਡੜਾ,

ਮੈਥੋਂ ਜੂਠਾ ਨਾ ਹੋ ਜਾ |

ਬਿਰਹਾ ਵੀ ਲੋਭੀ ਕਾਮ ਦਾ,

ਇਹਦੀ ਜਾਤ ਕੁਜਾਤ ਨਾ ਕਾ,

ਭਾਵੇਂ ਬਿਰਹਾ ਰੱਬਾ ਵੱਡਰਾਂ,

ਮੈ ਉੱਚੀ ਕੂਕ ਰਿਹਾ  |

ਸ਼ਿਵ ਕੁਮਾਰ ਬਟਾਲਵੀ Most Best Poem “ਕੰਡਿਆਲੀ ਥੋਰ”

ਜੇਕਰ ਤੁਸੀ ਵੀ ਪੰਜਾਬੀ ਭਾਸ਼ਾ ਦਿਆਂ ਕਵਿਤਾਵਾਂ ਨੂੰ promote ਕਰਨਾ ਚਾਹੁੰਦੇ ਹੋ ਤਾ ਇਹ ਕਵਿਤਾਵਾਂ ਨੂੰ ਆਪਣੇ what’s app ਗਰੁੱਪ ਚ ਵੱਧ ਤੋ ਵੱਧ share ਕਰੋ | ਧੰਨਵਾਦ ਸਾਹਿਤ 🙏🙏. ਸਦਾ ਖੁਸ਼ ਰਹੋ |

punjabi poetry | ਚੇਤਰ ਰਾਣੀ

This punjabi poetry describes us feelings of poet against his beloved. In which he describes her beauty through this poem.

Punjabi poetry
Punjabi poetry

ਚੇਤਰ ਰਾਣੀ

ਨੀ ਰੁੱਤ ਰੰਗੀਏ,

ਨਾ ਸੰਗੀਏ, ਮੰਗੀਏ,

ਪੌਣਾ ਕੋਲੋਂ ਹੁਲਾਰੇ ਨੀ,

ਮੈ ਤੇਰੇ ਵਿੱਚ ਜਗਣਾ, ਜਗਦੇ,

ਜੀਉ ਅਰਸ਼ਾ ਵਿੱਚ ਤਾਰੇ ਨੀ,

ਧੁੱਪ ਸਿੰਗਰੇ,

ਛਾਂ ਪੁਕਾਰੇ,

ਧਰਤੀ ਭਰੇ ਹੰਗਾਰੇ ਨੀ,

ਅੱਜ ਮਨਮੌਜੀ ਬੱਦਲ ਪੈਣੇ ਨੀ,

ਔਰਾਂ ਉੱਤੇ ਭਾਰੇ ਨੀ,

punjabi poetry

ਚੇਤਰ ਦੇ ਵਿੱਚ ਉੱਡਣ ਮਹਿਕਾਂ,

ਲੋਰ ਜਿਹੀ ਚੜ੍ਹ ਜਾਵੇ ਜਿਉ,

ਜਾਂ ਤਿਤਲੀ ਕੋਈ ਰੂਪ ਕਵਾਰੀ,

ਫੁੱਲਾਂ ‘ਤੇ ਮੰਡਰਾਵੇ ਜਿਉ,

ਤੇਰੀਆਂ ਗੱਲਾਂ ਜਿਵੇ ਪਤਾਸੇ,

ਹਾਸੇ ਸੱਕਰਪਾਰੇ ਨੀ,

ਤੇਰੀ ਇਕੋ ਝਲਕ ਬਣਾਤੇ,

ਸਾਹਾਂ ਤੋ ਵਣਜਾਰੇ ਨੀ,

ਕਿਵੇਂ ਲੁਕਾ ਕੇ ਰੱਖੀਏ,

Best Punjabi Poem

ਇਹ ਪੰਜਾਬੀ ਕਵਿਤਾਵਾਂ ਦਾ ਮਨੋਰੰਜਨ ਤੁਸੀਂ ਦੂਜਿਆਂ ਤੱਕ ਵੀ ਪਹੁੰਚਾ ਸਕਦੇ ਹੋ | ਤੁਸੀ ਵੀ ਸਾਡਾ ਸਹਿਯੋਗ ਕਰ ਸਕਦੇ ਓ ਇਸ ਪੰਜਾਬੀ ਕਵਿਤਾਵਾਂ ਨੂੰ ਵੱਧ ਤੋ ਵੱਧ share ਕਰੋ | ਤਾ ਜੋ ਪੰਜਾਬੀ ਭਾਸ਼ਾ ਦਾ literature ਅੱਗੇ ਵਧਾਇਆ ਜਾਂ ਸਕੇ | ਧੰਨਵਾਦ ਸਾਹਿਤ 🙏🙏.

punjabi poetry | ਕੀ ਕਰਾਂ…

This punjabi poetry tells us about memory of beloved which teasing lover from the core of heart.

ਕੀ ਕਰਾਂ ?

ਕਾਗਜ਼ ਤੇ ਲੀਕਾ ਵਾਹੁਣ ਤੋ ਪਹਿਲਾ,

ਮਾਂ ਨੇ ਰੋਕਿਆ ਸੀ,

ਬਾਪੂ ਨੇ ਟੋਕਿਆ ਸੀ,

ਸਿਆਣਿਆਂ ਦਲੀਲ ਸਮਝਾਈ ਸੀ,

ਪਰ ਕੀ ਕਰਾਂ?

ਉਨ੍ਹਾਂ ਰੱਤ ਚੋ ਭਿੱਜੇ ਹਰਫ਼ਾਂ ਦਾ,

ਛਲਾਵਾ ਬਣ ਉੱਡ ਗਏ,

ਦੁੱਧ ਵਰਗੇ ਚਿੱਟੇ ਸੁਪਨਿਆਂ ਦਾ,

ਤੇ ਅੰਦਰ ਸੁਕਦੀਆਂ ਪੌਣਾ ਦਾ,

ਰੂਹ ‘ਚ ਉਕਰੇ ਬਿੰਬਾ ਦਾ,

ਕੀ ਕਰਾਂ?

punjabi poetry

ਉਹਨਾ ਕੇਸਰੀ ਰੰਗੀਆਂ ਯਾਦਾਂ ਦਾ,

ਜੋ ਲੰਘ ਗਈਆਂ ਕੋਲੋਂ,

ਥੋੜਾ ਜਿਹਾ ਛੋਹ ਕੇ,

ਹਵਾਂ ਬਣ ਕੇ,

ਕੀ ਕਰਾਂ?

ਉਹਨਾ ਬਿਨ ਸਿਰਨਾਵੀਓ,

ਤੇ ਬਿਨ ਪਾਏ ਖਤਾਂ ਦਾ,

ਕਿਸੇ ਦਰ ਦੀ ਦਸਤਕ,

ਜਿਹਨਾਂ ਦਾ ਨਸੀਬ ਨਾ ਬਣ ਸਕੀ |

Most Best poem” ਚੁੱਪ ਦੇ ਬਾਗ਼ੀ ” By shiv kumar Batalvi

ਜੇਕਰ ਤੁਸੀ ਵੀ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨਾ ਚਾਹੁੰਦੇ ਓ ਤਾ ਸਾਡਾ ਸਹਿਯੋਗ ਦਿਓ ਤਾ ਵੱਧ ਤੋ ਵੱਧ ਇਹਨਾਂ ਪੰਜਾਬੀ ਦੀਆ ਕਵਿਤਾਵਾਂ ਨੂੰ share ਕਰੋ | ਧੰਨਵਾਦ ਸਾਹਿਤ 🙏🙏.

Shiv kumar batalvi poems | ਸ਼ਿਕਰਾ ਕਵਿਤਾ

This shiv kumar batalvi poems is known as famous poem ( ਸਿਕਰਾਂ ) written by shiv kumar batalvi who written in the love of girl who went to abroad after that she didn’t come to India.

Shiv kumar batalvi poems
Shiv kumar batalvi poems

ਸ਼ਿਕਰਾ

ਮਾਏ ! ਨੀ  ਮਾਏ !

ਮੈ ਇੱਕ ਸ਼ਿਕਰਾ ਯਾਰ ਬਣਾਇਆ,

ਉਹਦੇ ਸਿਰ ਦੇ ਕਲਗੀ,

ਤੇ ਉਹਦੇ ਪੈਰੀ ਝਾਜਰ,

ਤੇ ਉਹ ਚੋਗ ਚੁਗੀਦਾ ਆਇਆ,

ਨੀ ਮੈ ਵਾਰੀ ਜਾਂ !

ਇੱਕ ਉਹ ਦੇ ਰੂਪ ਦੀ,

ਧੁੱਪ ਤਿੱਖੇਰੀ,

ਦੂਜਾ ਮਹਿਕਾ ਦਾ ਤਿਆਇਆ,

ਤੀਜਾ ਉਹਦਾ ਰੰਗ ਗੁਲਾਬੀ,

ਕਿਸੇ ਗੋਰੀ ਮਾਂ ਦਾ ਜਾਇਆ,

ਨੀ ਮੈ ਵਾਰੀ ਜਾਂ !

shiv kumar batalvi poems

ਨੈਣੀ ਉਹਦੇ ਚੇਤ ਦੀ ਆਥਣ,

ਅਤੇ ਜ਼ੁਲਫੀ ਸਾਵਣ ਛਾਇਆ,

ਹੋਠਾਂ ਦੇ ਵਿੱਚ ਕਤੇ ਦਾ,

ਕੋਈ ਦਿਹੁ ਚੜ੍ਹਨੇ ਤੇ ਆਇਆ,

ਨੀ ਮੈ ਵਾਰੀ ਜਾਂ !

ਸਾਹਵਾਂ ਦੇ ਵਿੱਚ,

ਫੁੱਲ ਸੋਇਆ ਦੇ,

ਕਿਸੇ ਬਾਗ਼ ਚੰਨਣ ਦਾ ਲਾਇਆ,

ਦੇਹੀ ਦੇ ਵਿੱਚ ਖੇਡੇ ਚੇਤਰ,

ਇਤਰਾ ਨਾਲ ਨਹਾਇਆ,

ਨੀ ਮੈ ਵਾਰੀ ਜਾ !

ਬੋਲਾ ਦੇ ਵਿੱਚ,

ਪੌਣ ਪੁਰੇ ਦੀ,

ਨੀ ਉਹ ਕੋਇਲਾ ਦਾ ਹਮਸਾਇਆ,

ਚਿੱਟੇ ਦੰਦ ਜਿਵੇ ਧਾਨੇ ਬੰਗਲਾ,

ਤੌੜੀ ਮਾਰ ਉਡਾਇਆ,

ਨੀ ਮੈ ਵਾਰੀ ਜਾਂ !

ਇਸ਼ਕੇ ਦਾ

ਇੱਕ ਪਲੰਗ ਨੁਆਰੀ,

ਅਸਾਂ ਚਾਨਣੀਆਂ ਵਿੱਚ ਡਾਇਆ,

ਤਨ ਦੀ ਚਾਦਰ ਹੋ ਗਈ ਮੈਲੀ,

ਉਸ ਪੈਰ ਜਾਂ ਪਲੰਗੇ ਪਾਇਆ,

ਨੀ ਮੈ ਵਾਰੀ ਜਾਂ !

ਦੁਖਣ ਮੇਰੇ

ਨੈਣਾਂ ਦੇ ਕੋਏ,

ਵਿੱਚ ਹਰ ਹੰਜੂਆਂ ਦਾ ਆਇਆ,

ਸਾਰੀ ਰਾਤ ਗਈ ਵਿੱਚ ਸੋਚਾਂ,

ਉਸ ਇਹ ਕਹਿ ਜ਼ੁਲਮ ਕਮਾਇਆ,

ਨੀ ਮੈ ਵਾਰੀ ਜਾਂ !

shiv kumar batalvi poems

ਸੁਬਾਂ ਸਵੇਰੇ,

ਨੀ ਲੈ ਵੱਟਣਾ,

ਅਸਾਂ ਮਲ ਮਲ ਉਸ ਨਹਾਇਆ,

ਦੇਹੀ ਵਿੱਚੋ ਨਿਕਲਣ ਚਿਣਗਾ,

ਤੇ ਸਾਡਾ ਹੱਥ ਗਿਆ ਕਮਲਾਇਆ,

ਨੀ ਮੈ ਵਾਰੀ ਜਾਂ !

ਚੂਰੀ ਕੁੱਟਾ,

ਤੇ ਉਹ ਖਾਂਦਾ ਨਹੀ,

ਉਹਨੂੰ ਦਿਲ ਦਾ ਮਾਸ ਖ਼ਵਾਇਆ,

ਇੱਕ ਉਡਾਰੀ ਐਸੀ ਮਾਰੀ,

ਉਹ ਮੁੜ ਵਤਨੀ ਨਹੀ ਆਇਆ,

ਨੀ ਮੈ ਵਾਰੀ ਜਾਂ !

ਮਾਏ  ! ਨੀ  ਮਾਏ !

ਮੈ ਇੱਕ ਸ਼ਿਕਰਾ ਯਾਰ ਬਣਾਇਆ,

ਉਹਦੇ ਸਿਰ ਤੇ ਕਲਗੀ,

ਤੇ ਉਹਦੇ ਪੈਰੀ ਚਾਂਝਰ,

ਤੇ ਚੋਗ ਚੁਗੀਦਾ ਆਇਆ |

Most loved poem by shiv kumar batalvi “ਕੰਡਿਆਲੀ ਥੋਰ

ਇਹ ਸ਼ਿਕਰਾ ਕਵਿਤਾ ਬਹੁਤ ਪੰਜਾਬ ਦੀ famous ਕਵਿਤਾ ਹੈ | ਇਸ ਨੂੰ ਵੱਧ ਤੋ ਵੱਧ share ਕਰੋ ਤਾ ਜੋ ਪੁਰਾਣੇ ਪੰਜਾਬੀ ਲਿਖਾਰੀ ਜੀਵਤ ਰਹਿਣ | ਕਿਰਪਾ ਕਰਕੇ ਇਸਨੂੰ ਵੱਧ ਤੋ ਵੱਧ share ਕਰੋ | ਧੰਨਵਾਦ ਸਾਹਿਤ 🙏|

punjabi poetry

This punjabi poetry describes suffering of lover who is fell in love with a girl who doesn’t love him in whose memory he wrote this poem.

ਬਿਰਹੜਾ

ਲੋਕੀਂ ਪੂਜਣ ਰੱਬ,

ਮੈ ਤੇਰਾ ਬਿਰਹੜਾ,

ਸਾਨੂੰ ਸੌ ਮੱਕਿਆ ਦਾ ਹਜ,

ਵੇ ਤੇਰਾ ਬਿਰਹੜਾ |

ਲੋਕ ਕਹਿਣ ਮੈ ਸੂਰਜ ਬਣਿਆ,

ਲੋਕ ਕਹਿਣ ਮੈ ਰੌਸ਼ਨ ਹੋਇਆ,

ਸਾਨੂੰ ਕੇਹੀ ਲਾ ਗਿਆ ਅੱਗ,

ਵੇ ਤੇਰਾ ਬਿਰਹੜਾ |

ਪਿੱਛੇ ਮੇਰੇ ਮੇਰਾ ਸਾਇਆ,

ਅੱਗੇ ਮੇਰੇ ਮੇਰਾ ਨ੍ਹੇਰਾ,

ਕਿਤੇ ਜਾਏ ਨਾ ਬਾਹੀ ਛੱਡ,

ਵੇ ਤੇਰਾ ਬਿਰਹੜਾ |

ਨਾ ਇਸ ਵਿੱਚ ਕਿਸੇ ਤਨ ਦੀ ਮਿੱਟੀ,

ਨਾ ਇਸ ਵਿੱਚ ਕਿਸੇ ਮਨ ਦਾ ਕੂੜਾ,

ਅਸਾਂ ਚਾੜ੍ਹ ਛਟਾਇਆ ਛੱਜ,

ਵੇ ਤੇਰਾ ਬਿਰਹੜਾ |

punjabi poetry

ਜਦ ਵੀ ਗ਼ਮ ਦੀਆ ਘੜੀਆਂ ਆਈਆਂ,

ਅਸਾਂ ਕੋਲ ਬਿਠਾਇਆ ਸੱਦ,

ਲੈ ਕੇ ਪੀੜ੍ਹਾ ਤੇ ਤਨਹਾਈਆਂ,

ਵੇ ਤੇਰਾ ਬਿਰਹੜਾ |

ਕਦੀ ਤਾਂ ਸਾਥੋਂ ਸ਼ਬਦ ਰੰਗਾਵੇ,

ਕਦੀ ਤਾ ਸਾਥੋ ਗੀਤ ਉਣਾਵੇ,

ਸਾਨੂੰ ਲੱਖਾਂ ਸਿਖਾ ਗਿਆ ਚੱਜ,

ਵੇ ਤੇਰਾ ਬਿਰਹੜਾ |

ਜਦ ਪੀੜ੍ਹਾ ਮੇਰੇ ਪੈਰੀਂ ਪਈਆਂ,

ਸਿਦਕ ਮੇਰੇ ਦੇ ਸਦਕੇ ਗਈਆਂ,

ਤਾ ਵੇਖਣ ਆਇਆ ਜੱਗ,

ਵੇ ਤੇਰਾ ਬਿਰਹੜਾ |

ਅਸਾਂ ਜਾਂ ਇਸ਼ਕੋ ਰੁਤਬਾ ਪਾਇਆ,

ਲੋਕ ਵਧਾਈਆਂ ਦੇਵਣ ਆਈਆਂ,

ਸਾਡੇ ਰੋਇਆ ਗਲ ਨੂੰ ਲਗ,

ਵੇ ਤੇਰਾ ਬਿਰਹੜਾ |

ਮੈਨੂੰ ਤਾ ਕੁਝ ਅਕਲ ਨਾ ਕਾਈ,

ਦੁਨੀਆ ਮੈਨੂੰ ਦੱਸਣ ਆਈ,

ਸਾਨੂੰ ਤਖ਼ਤ ਬਿਠਾ ਗਿਆ ਅੱਜ,

ਵੇ ਤੇਰਾ ਬਿਰਹੜਾ,

ਸਾਨੂੰ ਸੌਂ ਮੱਕਿਆ ਦਾ ਹੱਜ,

ਵੇ ਤੇਰਾ ਬਿਰਹੜਾ |

ਹੋਰ ਪਿਆਰ ਭਰੀ ਕਵਿਤਾਵਾ ਪੜੋ

ਸਾਨੂੰ ਉਮੀਦ ਹੈ ਕਿ ਤੂਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ | ਜੇਕਰ ਤੁਸੀਂ ਵੀ ਪੰਜਾਬੀ ਭਾਸ਼ਾ ਦੀਆ ਕਵਿਤਾਵਾਂ ਨੂੰ spread ਕਰਨਾ ਚਾਹੁੰਦੇ ਹੋ ਤਾ ਇਸ ਕਵਿਤਾ ਨੂੰ ਵੱਧ ਤੋ ਵੱਧ share ਕਰੋ ਜੀ | ਧੰਨਵਾਦ ਸਾਹਿਤ 🙏🙏| ਸਦਾ ਖੁਸ਼ ਰਹੋ 👍✍️

punjabi poetry| ਖ਼ਿਆਲ

This punjabi poetry describes a desire ( ਖ਼ਿਆਲ ) of beloved who thinks about her lover thatif he was with her. Then she might be a happy. Because she loves with him.

Punjabi poetry
punjabi poetry

ਖ਼ਿਆਲ

ਵਧੀਆ ਏ ਨਾ ਇਹ ਖ਼ਿਆਲ,

ਜੋ ਹਰ ਵਕਤ ਆਉਂਦੇ ਜਾਂਦੇ,

ਤੇਰਾ ਅਹਿਸਾਸ ਕਰਾਂ ਜਾਂਦੇ ਨੇ,

ਜਿਵੇ ਰੋਟੀਆਂ ਪਕਾਉਂਦੇ,

ਸੁਰਤੀ ਤੇਰੇ ਘਰ ਦੀ ਰਸੋਈ ਵਿੱਚ ਪੁੱਜ ਜਾਂਦੀ ਏ,

ਕਿਵੇਂ ਤੂੰ ਮੇਰੀ ਬਣਾਈ ਚੀਜ਼ ਸਲਾਹਿਆ ਕਰੇਗਾ,

ਤੂੰ ਇਹ ਗਲ ਵੀ ਚੰਗੀ ਤਰ੍ਹਾਂ ਜਾਣਦੈ,

ਤਾਰੀਫ਼ ਤੇ ਔਰਤ ਦਾ ਬੜਾ,

ਨਜਦੀਕ ਦਾ ਰਿਸ਼ਤਾ ਹੁੰਦਾ,

ਗੁਰੂ ਘਰ ਜਾਂਦੀ ਕਦੀ ਕਦੀ ਸੋਚਦੀ ਹੁੰਦੀ ਆ,

ਜਦ ਆਪਣੇ ਸਾਕ ਜੁੜੇ,

punjabi poetry

ਤੂੰ ਵੀ ਚਾਈ ਚਾਈ ਆਵਦਾ,

ਪਿੰਡ ਦਾ ਗੁਰੂਦੁਆਰਾ ਸਾਹਿਬ ਦਿਖਾਵੇਗਾ,

ਰੋਜ ਮੇਰੇ ਨਾਲ ਗੁਰੂ ਘਰ ਜਾਇਆ ਕਰੇਗਾ,

ਭਾਵੇਂ ਤੂੰ ਨਾਸਤਿਕ ਹੀ ਏ,

ਪਰ ਮੈਨੂੰ ਪਤਾ ਤੂੰ ਮੇਰੀ ਖੁਸ਼ੀ ਲਈ,

ਕੁਝ ਵੀ ਕਰ ਸਕਦੈ,

ਤਿਉਹਾਰਾਂ ਵਾਲੇ ਦਿਨ ‘ਚ ਖ਼ਿਆਲ ਆਉਂਦੇ,

ਤੂੰ ਮੇਰੇ ਨਾਲ ਘਰ ਦੀ ਸਫਾਈ ਕਰਵਾਏਗਾ,

ਦੀਵਾਲੀ ਵੇਲੇ ਦੀਵੀਆਂ ‘ਚ ਤੇਲ ਪਾ,

ਫੇਰ ਰਲ ਮਿਲ ਬੱਤੀਆਂ ਵੱਟਾਗੇ,

ਦੀਵੇ ਆਪਾਂ ਇੱਕਠੇ ਬਨੇਰੇ ਤੇ ਰੱਖਣ ਜਾਵਾਂਗੇ,

ਦੂਰ ਦੂਰ ਤੱਕ ਹੁੰਦਾ ਚਾਨਣ,

ਮੈ ਤੇਰੀਆਂ ਅੱਖਾਂ ‘ਚ ਵੇਖਣਾ ਚਾਉਂਦੀ ਹਾਂ,

ਅਜਿਹੇ ਕਿੰਨ੍ਹੇ ਹੀ ਖ਼ਿਆਲ ਆਉਂਦੇ ਨੇ,

ਜਿਹਡ਼ੇ ਮੈਨੂੰ ਹਰ ਦਿਨ ਆਖਦੇ ਨੇ,

ਤੇਰੀ ਖੁਸ਼ੀ ਇਹੀ ਇਨਸਾਨ ਏ,

ਜਿੰਨੇ ਤੈਨੂੰ ਇੰਝ ਜਿਉਣ ਦਾ ਵੱਲ ਸਿਖਾਇਆ,

ਬਿਨਾਂ ਕੁਝ ਮਿੱਥੇ ਮੈ ਤੈਨੂੰ,

ਸਬ ਕੁਝ ਮਿੱਥ ਲੈਂਦੀ ਹਾਂ,

ਹੋਰ Best ਪੰਜਾਬੀ ਕਵਿਤਾ

ਸਾਨੂੰ ਆਸ ਹੈ ਕਿ ਤੂਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ | ਜੇਕਰ ਤੁਸੀ ਵੀ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹੋ ਤਾਂ ਵੱਧ ਤੋ ਵੱਧ ਇਸ ਕਵਿਤਾ ਨੂੰ share ਕਰੋ | ਧੰਨਵਾਦ ਸਾਹਿਤ 🙏🙏| ਸਦਾ ਹੱਸਦੇ ਰਹੋ |