punjabi poetry| ਖ਼ਿਆਲ

This punjabi poetry describes a desire ( ਖ਼ਿਆਲ ) of beloved who thinks about her lover thatif he was with her. Then she might be a happy. Because she loves with him.

Punjabi poetry
punjabi poetry

ਖ਼ਿਆਲ

ਵਧੀਆ ਏ ਨਾ ਇਹ ਖ਼ਿਆਲ,

ਜੋ ਹਰ ਵਕਤ ਆਉਂਦੇ ਜਾਂਦੇ,

ਤੇਰਾ ਅਹਿਸਾਸ ਕਰਾਂ ਜਾਂਦੇ ਨੇ,

ਜਿਵੇ ਰੋਟੀਆਂ ਪਕਾਉਂਦੇ,

ਸੁਰਤੀ ਤੇਰੇ ਘਰ ਦੀ ਰਸੋਈ ਵਿੱਚ ਪੁੱਜ ਜਾਂਦੀ ਏ,

ਕਿਵੇਂ ਤੂੰ ਮੇਰੀ ਬਣਾਈ ਚੀਜ਼ ਸਲਾਹਿਆ ਕਰੇਗਾ,

ਤੂੰ ਇਹ ਗਲ ਵੀ ਚੰਗੀ ਤਰ੍ਹਾਂ ਜਾਣਦੈ,

ਤਾਰੀਫ਼ ਤੇ ਔਰਤ ਦਾ ਬੜਾ,

ਨਜਦੀਕ ਦਾ ਰਿਸ਼ਤਾ ਹੁੰਦਾ,

ਗੁਰੂ ਘਰ ਜਾਂਦੀ ਕਦੀ ਕਦੀ ਸੋਚਦੀ ਹੁੰਦੀ ਆ,

ਜਦ ਆਪਣੇ ਸਾਕ ਜੁੜੇ,

punjabi poetry

ਤੂੰ ਵੀ ਚਾਈ ਚਾਈ ਆਵਦਾ,

ਪਿੰਡ ਦਾ ਗੁਰੂਦੁਆਰਾ ਸਾਹਿਬ ਦਿਖਾਵੇਗਾ,

ਰੋਜ ਮੇਰੇ ਨਾਲ ਗੁਰੂ ਘਰ ਜਾਇਆ ਕਰੇਗਾ,

ਭਾਵੇਂ ਤੂੰ ਨਾਸਤਿਕ ਹੀ ਏ,

ਪਰ ਮੈਨੂੰ ਪਤਾ ਤੂੰ ਮੇਰੀ ਖੁਸ਼ੀ ਲਈ,

ਕੁਝ ਵੀ ਕਰ ਸਕਦੈ,

ਤਿਉਹਾਰਾਂ ਵਾਲੇ ਦਿਨ ‘ਚ ਖ਼ਿਆਲ ਆਉਂਦੇ,

ਤੂੰ ਮੇਰੇ ਨਾਲ ਘਰ ਦੀ ਸਫਾਈ ਕਰਵਾਏਗਾ,

ਦੀਵਾਲੀ ਵੇਲੇ ਦੀਵੀਆਂ ‘ਚ ਤੇਲ ਪਾ,

ਫੇਰ ਰਲ ਮਿਲ ਬੱਤੀਆਂ ਵੱਟਾਗੇ,

ਦੀਵੇ ਆਪਾਂ ਇੱਕਠੇ ਬਨੇਰੇ ਤੇ ਰੱਖਣ ਜਾਵਾਂਗੇ,

ਦੂਰ ਦੂਰ ਤੱਕ ਹੁੰਦਾ ਚਾਨਣ,

ਮੈ ਤੇਰੀਆਂ ਅੱਖਾਂ ‘ਚ ਵੇਖਣਾ ਚਾਉਂਦੀ ਹਾਂ,

ਅਜਿਹੇ ਕਿੰਨ੍ਹੇ ਹੀ ਖ਼ਿਆਲ ਆਉਂਦੇ ਨੇ,

ਜਿਹਡ਼ੇ ਮੈਨੂੰ ਹਰ ਦਿਨ ਆਖਦੇ ਨੇ,

ਤੇਰੀ ਖੁਸ਼ੀ ਇਹੀ ਇਨਸਾਨ ਏ,

ਜਿੰਨੇ ਤੈਨੂੰ ਇੰਝ ਜਿਉਣ ਦਾ ਵੱਲ ਸਿਖਾਇਆ,

ਬਿਨਾਂ ਕੁਝ ਮਿੱਥੇ ਮੈ ਤੈਨੂੰ,

ਸਬ ਕੁਝ ਮਿੱਥ ਲੈਂਦੀ ਹਾਂ,

ਹੋਰ Best ਪੰਜਾਬੀ ਕਵਿਤਾ

ਸਾਨੂੰ ਆਸ ਹੈ ਕਿ ਤੂਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ | ਜੇਕਰ ਤੁਸੀ ਵੀ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹੋ ਤਾਂ ਵੱਧ ਤੋ ਵੱਧ ਇਸ ਕਵਿਤਾ ਨੂੰ share ਕਰੋ | ਧੰਨਵਾਦ ਸਾਹਿਤ 🙏🙏| ਸਦਾ ਹੱਸਦੇ ਰਹੋ |

Leave a comments