Punjabi love poetry

Punjabi poems on life best 1

ਇਹ punjabi poems on life ਕਵਿਤਾ ਅੱਜ ਦੇ ਹਾਲਤ ਨੂੰ ਬਿਆਨ ਕਰਦੀ ਹੈ ਜਿਹੜੀ ਕੀ ਕਲਯੁਗ ਦੀਆ ਵਿਸ਼ੇਸਤਾ ਅਤੇ ਲੱਛਣ ਬਾਰੇ ਦੱਸਦੀ ਹੈ| ਜਿਸ ਤੋ ਅੱਜ ਦੀ ਜਿੰਦਗੀ ਬਾਰੇ ਗਿਆਤ ਹੁੰਦਾ ਹੈ

ਕਲਯੁੱਗ

ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ,

ਚੇਲਾ ਗੁਰੂ ਦੇ ਗੁਲਾਵੇ ਨੂੰ ਹੈ ਹੱਥ ਪਾ ਰਿਹਾ,

ਧੀ ਆਪਣੀ ਨੂੰ ਦੱਸਦਾ ਨਾ ਚੰਗੀ ਮੱਤ ਕੋਈ,

ਬੇਗਾਨੀ ਧੀ ਉੱਤੇ ਬੰਦਾ ਯਾਰੋ ਰੋਹਬ ਪਾ ਰਿਹਾ,

ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|

punjabi poems on life

ਲੱਖਾਂ ਕਰੋੜਾਂ ਦਾ ਰੁਪਈਆ ਘਰ ਵਿੱਚ ਜਮ੍ਹਾ ਹੈ,

ਫਿਰ ਵੀ ਗਰੀਬ ਦੀ ਏ ਰੋਟੀ ਖਾਂ ਰਿਹਾ

ਤਕੜੇ ਬੰਦੇ ਦੀ ਸੁਣਾਈ ਯਾਰੋ ਸਭ ਏ ਕਰਦੇ,

ਮਾੜੇ ਬੰਦੇ ਉੱਤੇ ਹਰ ਕੋਈ ਰੋਅਬ ਪਾ ਰਿਹਾ,

ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|

Punjabi poems on life

ਨਸ਼ਿਆਂ ਚ ਡੋਬਤੀ ਜਵਾਨੀ ਮਿਤਰੋ,

ਵੋਟਾਂ ਮੰਗਣੇ ਨੂੰ ਹੱਥ ਜੋੜ ਘਰ ਆ ਰਿਹਾ,

ਪਾਖੰਡੀ ਬਾਬਿਆ ਨੂੰ ਸਾਰੇ ਹੀ ਪੂਜਣ ਲੱਗ ਪਏ,

ਗੁਰੂ ਗ੍ਰੰਥ ਵੱਲ ਕੋਈ ਨੀ ਧਿਆਨ ਪਾ ਰਿਹਾ,

ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|

Punjabi poems on life

ਹਰ ਕੁੜੀ ਨੂੰ ਏ ਟਿੱਚਰ ਅਤੇ ਮਾੜਾ ਬੋਲਦੇ,

ਆਪਣੇ ਘਰ ਵਿੱਚ ਝਾਤੀ ਨੀ ਕੋਈ ਬੰਦਾ ਪਾ ਰਿਆ,

ਇੱਥੇ ਬੰਦੇ ਨਾਲੋਂ ਵਫ਼ਾਦਾਰ ਜਾਨਵਰ ਨੇ,

ਬੰਦਾ ਕੁੱਤਾ ਬਣ ਮਾਸ ਬੰਦਿਆਂ ਦਾ ਖਾਂ ਰਿਹਾ,

ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|

Read other punjabi poems on life

ਨਹੀ ਕਰਦਾ ਕੋਈ ਇਜ਼ਤ ਇੱਥੇ ਵੱਡੇ ਛੋਟੇ ਦੀ,

ਬੰਦਾ ਪੈਸੇ ਪਿੱਛੇ ਪੱਗ ਵੱਡੀਆਂ ਦੀ ਲਾ ਰਿਹਾ,

ਤੂੰ ਸੰਬਲ ਜਾ ਮਸੀਦੀਆਂ ਏ ਕਲਯੁੱਗ ਆ,

ਉਹੋ ਬਚੂਗਾ ਜਿਹੜਾ ਗੁਰੂ ਘਰ ਜਾ ਰਿਹਾ,

ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|

ਸਾਨੂੰ ਆਸ ਹੈ ਕਿ ਤੁਸੀ ਇਹ ਕਵਿਤਾ ਪੜ੍ਹ ਕੇ ਇਸਤੋ ਕੁਝ ਸਿੱਖਿਆ ਹੋਵੇਗਾ. ਕਿਰਪਾ ਕਰਕੇ ਇਸਨੂੰ ਆਪਣੇ ਯਾਰਾ ਦੋਸਤਾਂ ਤੇ ਰਿਸ਼ਤੇਦਾਰਾਂ ਵਿੱਚ ਵੀ share ਕਰ ਦਿਓ ਤਾਂ ਜੋ ਹਰ ਕੋਈ ਇਸਨੂੰ ਪੜ੍ਹ ਕੇ ਸ਼ਿਚੇਤ ਹੋ ਜਾਵੇ ਇਸ ਚਲ ਰਹੇ ਜਮਾਨੇ ਵਿੱਚ. ਧੰਨਵਾਦ ਸਾਹਿਤ 👍 ਗੁਰੂ ਰਾਖਾ, ਸਦਾ ਖੁਸ਼ ਰਹੋ

Punjabi kavita Best +50 | ਇਬਾਦਤ ਕਵਿਤਾ

This Punjabi kavita tells us about constraints towards her beloved.
Punjabi kavita
This punjabi poetry describes about devotion towards his’s beloved.
ਇਬਾਦਤ

ਹਰ ਪਲ ਦਿਸਦਾ ਤੇਰਾ ਚੇਹਰਾ

ਮੇਰਾ ਆਪਣਾ ਆਪ ਹੀ ਖੁੱਸਦਾ ਜਾਵੇ,

ਮੈ ਕਰਾ ਇਬਾਦਤ ਹਰ ਪਲ ਤੇਰੀ,

ਮੈਥ, ਰੱਬ ਹੀ ਰੁੱਸਦਾ ਜਾਵੇ,

Read more love Poetry

ਤੇਰਾ ਨਾਮ ਨਮਾਜ਼ ਦੇ ਵਰਗਾ ਏ,

ਹਰ ਸਾਹ ਨਾਲ ਜ਼ਬਾਨ ਤੇ ਆਵੇ,

ਮੈ ਕਰਾ ਇਬਾਦਤ ਹਰ ਪਲ ਤੇਰੀ,

ਮੈਥ, ਰੱਬ ਹੀ ਰੁੱਸਦਾ ਜਾਵੇ,

Punjabi poetry

ਤੇਰ ਖਿਆਲਾ ਦੇ ਮਿੱਠੜੇ ਜਾਲ਼ ਚ,

ਮੇਰਾ ਦਿਲ ਖੁੱਸਦਾ ਹੀ ਜਾਵੇ,

ਮੈ ਕਰਾ ਇਬਾਦਤ ਹਰ ਪਲ ਤੇਰੀ,

ਮੈਥ, ਰੱਬ ਹੀ ਰੁੱਸਦਾ ਜਾਵੇ,

Punjabi kavita

ਤੇਰੀਆ ਯਾਦਾਂ ਵਿੱਚ ਏਨਾ ਮਸਤ ਰਹਾ,

ਮੂਹ ਇਕ ਵਾਰ ਨਾ ਅੱਲ੍ਹਾ ਆਵੇ,

ਮੈ ਕਰਾ ਇਬਾਦਤ ਹਰ ਪਲ ਤੇਰੀ,

ਮੈਥ, ਰੱਬ ਹੀ ਰੁੱਸਦਾ ਜਾਵੇ,

Punjabi poetry

ਤੈਨ ਦੇਖ ਕੇ ਹੱਸਦੀ ਨੂੰ,

ਚੜ ਚਾਅ ਅਨੋਖਾ ਜਾਵੇ,

ਮੈ ਕਰਾ ਇਬਾਦਤ ਹਰ ਪਲ ਤੇਰੀ,

ਮੈਥ, ਰੱਬ ਹੀ ਰੁੱਸਦਾ ਜਾਵੇ,

ਤੇਰੇ ਨੈਣਾਂ ਇਵੇ ਡੰਗੀਆਂ ਮੈਨੂੰ,

ਮੈਥੋਂ ਘੁੱਟ ਪਾਣੀ ਨਾ ਮੰਗਿਆ ਜਾਵੇ,

ਮੈ ਕਰਾਂ ਇਬਾਦਤ ਹਰ ਪਲ ਤੇਰੀ,

ਮੈਥੋਂ , ਰੱਬ ਹੀ ਰੁੱਸਦਾ ਜਾਵੇ,

punjabi kavita

ਮੈ ਕਰਾ ਉਡੀਕ ਨੀ ਓਸ ਪਲ ਦੀ,

ਜਦ ਤੂੰ ਆਖ ਕੇ ਜਾਨ ਬੁਲਾਵੇ,

ਮੈ ਕਰਾ ਇਬਾਦਤ ਹਰ ਪਲ ਤੇਰੀ,

ਮੈਥ, ਰੱਬ ਹੀ ਰੁੱਸਦਾ ਜਾਵੇ,

ਤੇਰੇ ਇਸ਼ਕ ਚਓ ਹੋਇਆ ਝੱਲਾ,

ਨੀ ਮੁੰਡਾ ਜੱਗ ਤੋਂ ਟੁੱਟਦਾ ਜਾਵੇ,

ਮੈ ਕਰਾਂ ਇਬਾਦਤ ਹਰ ਪਲ ਤੇਰੀ,

ਮੈਥੋਂ ਮੇਰਾ ਰੱਬ ਹੀ ਰੁੱਸਦਾ ਜਾਵੇ,

ਉਂਜ ਕਿਸੇ ਤੋਂ ਝੁਕਦਾ ਨਹੀ,

ਬਸ ਤੇਰੇ ਮੂਹਰੇ ਹੀ ਸ਼ਰਮਾਵੇ,

ਮੈ ਕਰਾਂ ਇਬਾਦਤ ਹਰ ਪਲ ਤੇਰੀ

ਮੈਥੋਂ ਮੇਰਾ ਰੱਬ ਹੀ ਰੁੱਸਦਾ ਜਾਵੇ

ਕਿਰਪਾ ਕਰਕੇ ਇਸਨੂੰ ਆਪਣੇ friends ਦੇ ਵਿੱਚ ਵੀ share ਕਰੋ ਜੀ | ਹੋਰ punjabi ਕਵਿਤਾ ਪੜ੍ਹਨ ਲਈ ਲਿੰਕ ਤੇ ਕਲਿੱਕ ਕਰੋ ਜੀ |

punjabi poetry

ਇਹ Punjabi poetry ਇੱਕ ਸਚੇ ਪ੍ਰੇਮੀ ਦੀ ਕੋਸ਼ਿਸ ਨੂੰ ਬਿਆਨ ਕਰਦੀ ਏ ਜੋ ਆਪਣੀ ਪ੍ਰੇਮਕਾ ਨੂੰ ਹਾਸਲ ਕਰਨ ਵਿੱਚ ਪੂਰਾ ਜ਼ੋਰ ਨਾਲ ਆਪਣੀ ਮਿਹਨਤ ਕਰ ਰਿਹਾ ਹੈ

ਪੰਜਾਬੀ ਕਵਿਤਾ

Punjabi poetry
Punjabi poetry

ਪਿਆਰ ਦੀ ਰਾਹ

ਬੜੀ ਕੋਸ਼ਿਸ ਕਰ ਰਿਹਾ ਹਾਂ

ਤੇਰ ਕੋਲ ਆਉਣ ਦੀ

ਕਦੇ ਕਿਸਮਤ ਸਾਥ ਨਹੀ ਦਿੰਦੀ,

ਕਦੇ ਮੰਜਿਲ ਧੁੰਧਲੀ ਹੋ ਜਾਂਦੀ ਹੈ,

ਕਦੇ ਰਸਤਾ ਨਹੀ ਲੱਭਦਾ,

ਤੇ ਕਦੇ ਪੈੜਾ ਮਿਟ ਜਾਂਦੀਆਂ,

ਕਦੇ ਪੈੜਾ ਦੇ ਛਾਲੇ ਹਿੰਮਤ ਤੋੜਨ ਦੀ ਕੋਸ਼ਿਸ ਕਰਦੇ ਨੇ,

ਕਦੇ ਮਜਬੂਰੀਆਂ ਪੱਲਾ ਫੜ ਕੇ ਪਿੱਛੇ ਖਿੱਚਦੀਆਂ ਨੇ,

ਪਰ ਤੇਰੀ ਮੇਰੇ ਲਈ ਉਡੀਕ

ਮੇਰੀਆ ਉਮੀਦਾ ਨਹੀ ਟੁੱਟਣ ਦਿੰਦੀਆਂ,

ਤੇ ਹਰ ਉਮੀਦ ਇੱਕ ਨਵੇਂ ਰਾਹ ਦੀ ਰੌਸਨੀ ਦਿਖਾਉਂਦੀ ਏ,

ਇੱਕ ਨਵਾਂ ਜਜ਼ਬਾ ਲੇ ਕੇ ਮੈ ਫਿਰ ਤੁਰ ਪੈਂਦਾ ਆ,

ਹਰ ਕੋਸ਼ਿਸ ਪੁਰਾਣੀਆਂ ਕਮੀਆਂ ਦੂਰ ਕਰਦੀ ਏ,

ਤਿਆਰ ਹੋ ਰਿਹਾ ਆ ਤੈਨੂੰ ਪਾਉਣ ਲਈ,

Read more love poetry

ਜਦ ਤੱਕ ਮੈ ਤੇਰੇ ਕੋਲ ਨਾ ਆਇਆ,

ਮੈ ਤੈਨੂੰ ਪਾਉਣ ਦਾ ਸਫ਼ਰ ਤੈਅ ਕਰਦਾ ਰਹੂਗਾ,

ਇਹ ਉਮੀਦ ਤੈਨੂੰ ਇੱਕ ਦਿਨ ਹਾਸਲ ਕਰੇਗੀ,

ਜਲਦ ਹੀ ਇਹ ਉਮੀਦ ਹਕੀਕਤ ਬਣੇਗੀ

ਤਦ ਤਕ ਉਡੀਕ ਰਖੀ

ਤਦ ਤਕ ਉਡੀਕ ਰਖੀ, ਮੇਰੀ

By Gaurav (India )

Punjabi poetry other lover poetry