Shiv Kumar batalvi | ਮੈਨੂੰ ਤੇਰਾ ਸ਼ਬਾਬ ਲੈ ਬੈਠਾ ਕਵਿਤਾ ਸ਼ਿਵ ਨੇ ਉਦੋਂ ਲਿਖੀ ਸੀ ਜਦੋ ਉਸਦਾ ਦਿਲ ਉਸਦੀ ਪ੍ਰੇਮਕਾ ਨੇ ਤੋੜ ਦਿਤਾ ਸੀ. ਇਸ ਗ਼ਮ ਵਿੱਚ ਹੀ ਇਹ ਕਵਿਤਾ ਲਿਖੀ ਗਈ ਸੀ.

ਮੈਨੂੰ ਤੇਰਾ ਸ਼ਬਾਬ ਲੈ ਬੈਠਾ,
ਰੰਗ ਗੋਰਾ ਗੁਲਾਬ ਲੈ ਬੈਠਾ,
ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ,
ਲੈ ਹੀ ਬੈਠਾ ਜਨਾਬ ਲੈ ਬੈਠਾ,
ਵਿਹਲ ਜਦ ਵੀ ਮਿਲੀ ਹੈ ਫਰਜ਼ਾ ਤੋ,
Shiv Kumar batalvi
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ,
ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ,
ਮੈਨੂੰ ਇਹੋ ਹਿਸਾਬ ਲੈ ਬੈਠਾ,
ਸ਼ਿਵ ਨੂੰ ਇੱਕ ਗ਼ਮ ਤੇ ਹੀ ਭਰੋਸਾ ਸੀ,
ਗ਼ਮ ਤੋਂ ਕੌੜਾ ਜਵਾਬ ਲੈ ਬੈਠਾ.
ਇਹ ਪੰਜਾਬੀ ਦੀਆਂ ਹੋਰ ਕਵਿਤਾ ਪੜ੍ਹਨ ਲਈ ਆਪਣੀ ਮਰਜੀ ਮੁਤਾਬਿਕ ਤੁਸੀ ਲੱਭ ਸਕਦੇ ਹੋ ਤੇ ਪਰ ਸਕਦੇ ਹੋ. ਇਹਨਾ ਕਵਿਤਾਵਾਂ ਨੂੰ ਵੱਧ ਤੋਂ ਵੱਧ share ਕਰੋ ਤਾਂ ਜੋ ਪੰਜਾਬੀ ਦੇ ਪੁਰਾਣੇ ਕਵੀ ਨੂੰ ਆਉਣ ਵਾਲੀ ਪੀਡ਼ੀ ਤੱਕ ਪਹੁੰਚਾਇਆ ਜਾਂ ਸਕੇ.
click here to read more shiv poetry