This punjabi poetry tells us about love which is remaione side love. But however lover express his love before beloved so as to accept his love.

ਇੱਕ ਤਰਫਾ ਪਿਆਰ
ਕਿੱਥੇ ਜਾਵਾਂ ਬਣ ਕੇ ਰਹਿ ਗਈ ਤੇਰਾ ਪਰਛਾਂਵਾ,
ਹੋਰ ਨਾ ਕੋਈ ਰਿਹਾ ਚਾਅ ਨਿੱਤ ਗੁਣ ਤੇਰੇ ਗਾਵਾਂ |
Love poems
ਮੇਰੇ ਸਿਦਕ ਅਤੇ ਵਿਸ਼ਵਾਸ ਬਾਰੇ ਨਹੀ ਕੋਈ ਸਵਾਲ,
ਇਕੋ ਹੀ ਖ਼ਾਹਿਸ ਸਾਰੀ ਜਿੰਦਗੀ ਗੁਜ਼ਾਰਾ ਤੇਰੇ ਨਾਲ |
punjabi poetry
ਨਸੀਬ ਮੇਰੇ ਵਿੱਚ ਤੂੰ ਹੀ ਤੂੰ ਹੋਰ ਨਾ ਕਿਸੇ ਲਈ ਥਾਂ,
ਦਿਲ ਮੇਰੇ ਵਿੱਚ ਖਾਲੀ ਥਾਂ ਪੁਰ ਨਹੀ ਹੋਣੀ ਤੇਰੇ ਬਿਨ੍ਹਾਂ |
Love poems
ਦਿਲ ਦੀ ਸਾਂਝ ਬਣਾਵਾਂ ਕਿਵੇਂ ਕਿਨੂੰ ਦੱਸਾਂ ਦਿਲ ਦਾ ਹਾਲ,
ਰੁਲ ਗਈ ਜਿੰਦ ਮੇਰੀ ਮੈ ਫਸ ਗਈ ਵਿਚ ਤੇਰੇ ਜਾਲ |
Love poems
ਹੌਉਂਕਿਆ ਨਾਲ ਕੱਟਣੀ ਇਹ ਜਿੰਦਗੀ ਆਸਾਨ ਨਹੀ,
ਕੀ ਕਮੀ ਮੇਰੇ ਵਿੱਚ ਮੇਰਾ ਪਿਆਰ ਤੈਨੂੰ ਪ੍ਰਵਾਨ ਨਹੀ |
weeklypoetry
ਤੇਰੀ ਇਹ ਖਾਮੋਸ਼ੀ ਨਹੀ ਹੈ ਮੇਰੇ ਸਵਾਲਾਂ ਦਾ ਜਵਾਬ,
ਦੋ ਸਰੀਰ ਇੱਕ ਹੋ ਜਾਈਏ ਲੈਂਦੀ ਰਹੂੰਗੀ ਏਹੋ ਖ਼ਾਬ |
weeklypoetry
ਹਨੇਰੇ ਅਤੇ ਰੌਸਨੀ ਵਿਚਕਾਰ ਦੀ ਕੰਧ ਟੁੱਟ ਜਾਵੇ,
ਦੋ ਦਿਲ ਇੱਕ ਹੋ ਜਾਵਣ ਫਿਰ ਕਦੀ ਫ਼ਰਕ ਨਾ ਆਵੇ |
ਸਾਡੇ ਵਿਚਕਾਰ ਨਾ ਆਵੇ ਦੁਨੀਆਂ ਦੀ ਕੋਈ ਚੀਜ਼,
ਸਦਾ ਦੁਨੀਆਂ ਤੇ ਵੱਸਣ ਪਿਆਰ ਦੇ ਜੋ ਬੀਜਣ ਬੀਜ਼ |
ਜੇਕਰ ਤੁਸੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਕੇ ਓ ਤਾਂ ਇਸਨੂੰ ਆਪਣੇ ਯਾਰਾ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੱਧ ਤੋ ਵੱਧ share ਕਰੋ ਜੀ | ਸਦਾ ਖੁਸ਼ ਰਹੋ 🌞