This punjabi poetry describes suffering of lover who is fell in love with a girl who doesn’t love him in whose memory he wrote this poem.
ਬਿਰਹੜਾ
ਲੋਕੀਂ ਪੂਜਣ ਰੱਬ,
ਮੈ ਤੇਰਾ ਬਿਰਹੜਾ,
ਸਾਨੂੰ ਸੌ ਮੱਕਿਆ ਦਾ ਹਜ,
ਵੇ ਤੇਰਾ ਬਿਰਹੜਾ |
ਲੋਕ ਕਹਿਣ ਮੈ ਸੂਰਜ ਬਣਿਆ,
ਲੋਕ ਕਹਿਣ ਮੈ ਰੌਸ਼ਨ ਹੋਇਆ,
ਸਾਨੂੰ ਕੇਹੀ ਲਾ ਗਿਆ ਅੱਗ,
ਵੇ ਤੇਰਾ ਬਿਰਹੜਾ |
ਪਿੱਛੇ ਮੇਰੇ ਮੇਰਾ ਸਾਇਆ,
ਅੱਗੇ ਮੇਰੇ ਮੇਰਾ ਨ੍ਹੇਰਾ,
ਕਿਤੇ ਜਾਏ ਨਾ ਬਾਹੀ ਛੱਡ,
ਵੇ ਤੇਰਾ ਬਿਰਹੜਾ |
ਨਾ ਇਸ ਵਿੱਚ ਕਿਸੇ ਤਨ ਦੀ ਮਿੱਟੀ,
ਨਾ ਇਸ ਵਿੱਚ ਕਿਸੇ ਮਨ ਦਾ ਕੂੜਾ,
ਅਸਾਂ ਚਾੜ੍ਹ ਛਟਾਇਆ ਛੱਜ,
ਵੇ ਤੇਰਾ ਬਿਰਹੜਾ |
punjabi poetry
ਜਦ ਵੀ ਗ਼ਮ ਦੀਆ ਘੜੀਆਂ ਆਈਆਂ,
ਅਸਾਂ ਕੋਲ ਬਿਠਾਇਆ ਸੱਦ,
ਲੈ ਕੇ ਪੀੜ੍ਹਾ ਤੇ ਤਨਹਾਈਆਂ,
ਵੇ ਤੇਰਾ ਬਿਰਹੜਾ |
ਕਦੀ ਤਾਂ ਸਾਥੋਂ ਸ਼ਬਦ ਰੰਗਾਵੇ,
ਕਦੀ ਤਾ ਸਾਥੋ ਗੀਤ ਉਣਾਵੇ,
ਸਾਨੂੰ ਲੱਖਾਂ ਸਿਖਾ ਗਿਆ ਚੱਜ,
ਵੇ ਤੇਰਾ ਬਿਰਹੜਾ |
ਜਦ ਪੀੜ੍ਹਾ ਮੇਰੇ ਪੈਰੀਂ ਪਈਆਂ,
ਸਿਦਕ ਮੇਰੇ ਦੇ ਸਦਕੇ ਗਈਆਂ,
ਤਾ ਵੇਖਣ ਆਇਆ ਜੱਗ,
ਵੇ ਤੇਰਾ ਬਿਰਹੜਾ |
ਅਸਾਂ ਜਾਂ ਇਸ਼ਕੋ ਰੁਤਬਾ ਪਾਇਆ,
ਲੋਕ ਵਧਾਈਆਂ ਦੇਵਣ ਆਈਆਂ,
ਸਾਡੇ ਰੋਇਆ ਗਲ ਨੂੰ ਲਗ,
ਵੇ ਤੇਰਾ ਬਿਰਹੜਾ |
ਮੈਨੂੰ ਤਾ ਕੁਝ ਅਕਲ ਨਾ ਕਾਈ,
ਦੁਨੀਆ ਮੈਨੂੰ ਦੱਸਣ ਆਈ,
ਸਾਨੂੰ ਤਖ਼ਤ ਬਿਠਾ ਗਿਆ ਅੱਜ,
ਵੇ ਤੇਰਾ ਬਿਰਹੜਾ,
ਸਾਨੂੰ ਸੌਂ ਮੱਕਿਆ ਦਾ ਹੱਜ,
ਵੇ ਤੇਰਾ ਬਿਰਹੜਾ |
ਸਾਨੂੰ ਉਮੀਦ ਹੈ ਕਿ ਤੂਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ | ਜੇਕਰ ਤੁਸੀਂ ਵੀ ਪੰਜਾਬੀ ਭਾਸ਼ਾ ਦੀਆ ਕਵਿਤਾਵਾਂ ਨੂੰ spread ਕਰਨਾ ਚਾਹੁੰਦੇ ਹੋ ਤਾ ਇਸ ਕਵਿਤਾ ਨੂੰ ਵੱਧ ਤੋ ਵੱਧ share ਕਰੋ ਜੀ | ਧੰਨਵਾਦ ਸਾਹਿਤ 🙏🙏| ਸਦਾ ਖੁਸ਼ ਰਹੋ 👍✍️