Punjabi love shayari
ਮੈਨੂੰ ਪਹਿਚਾਨ, ਮੈਂ ਮੁਹੱਬਤ ਹਾਂ
ਮੈਨੂੰ ਪਹਿਚਾਨ, ਮੈਂ ਮੁਹੱਬਤ ਹਾਂ
ਤੂੰ ਤੇ ਸੁਫ਼ਨਾ ਏਂ, ਮੈਂ ਹਕੀਕਤ ਹਾਂ
ਮੈਂ ਤੇ ਇਕ ਸਾਹ ਵੀ ਨਾ ਲਵਾਂ ਏਥੇ
ਮੈਂ ਤੇ ਤਾਂ ਹਾਂ, ਕਿ ਮੈਂ ਜ਼ਰੂਰਤ ਹਾਂ
ਮੈਨੂੰ ਕਮਜ਼ੋਰ ਕਰ ਰਿਹਾ ਏਂ ਤੂੰ
ਜਾਗ ਸਮਿਆਂ ! ਮੈਂ ਤੇਰੀ ਤਾਕਤ ਹਾਂ
ਤੈਨੂੰ ਡਿੱਗਿਆ ਪਿਆ ਜੁ ਲੱਭਿਆ ਵਾਂ
ਤੂੰ ਸਮਝ ਲੈ ਮੈਂ ਤੇਰੀ ਕਿਸਮਤ ਹਾਂ
ਭਾਵੇਂ ਜਿੰਨਾ ਵੀ ਸ਼ਹਿਨਸ਼ਾਹ ਏਂ ਤੂੰ
ਤੂੰ ਈ ਮੰਗੇਂਗਾ, ਮੈਂ ਇਜਾਜ਼ਤ ਹਾਂ
ਫੁੱਲ ਨੂੰ ਸੂਲ਼ ਚੁਭੋ ਸਕਦਾ ਏ
ਫੁੱਲ ਨੂੰ ਸੂਲ਼ ਚੁਭੋ ਸਕਦਾ ਏ
ਹੱਸਣ ਵਾਲਾ ਰੋ ਸਕਦਾ ਏ
ਉਹਨੂੰ ਹਾਰ ਦਾ ਡਰ ਈ ਕੀ ਏ
ਜਿਹੜਾ ਹਾਰ ਪਰੋ ਸਕਦਾ ਏ
ਜੋ ਤੂੰ ਮੇਰੇ ਨਾਲ਼ ਏ ਕੀਤਾ
ਤੇਰੇ ਨਾਲ਼ ਵੀ ਹੋ ਸਕਦਾ ਏ
ਨੇੜੇ ਬਹਿਣ ਦਾ ਹੱਕ ਏ ਉਹਨੂੰ
ਜਿਹੜਾ ਨਾਲ਼ ਖਲੋ ਸਕਦਾ ਏ
ਉਹ ਮਿੱਟੀ ਤੇ ਮਿੱਟੀ ਪਾ ਕੇ
ਮਿੱਟੀ ਫ਼ਿਰ ਵੀ ਗੋ ਸਕਦਾ ਏ
ਯਾਰ ਕਲੀਮ ਦੇ ਐਬ ਉਛਾਲਣ
ਹੋ ਸਕਦਾ ਏ, ਹੋ ਸਕਦਾ ਏ
ਲੈ ਦੱਸ !!
ਯਾਦਾਂ ਦਾ ਘੜਮੱਸ, ਲੈ ਦੱਸ !!
ਉੱਤੋਂ ਕਹਿੰਦੈ ਹੱਸ, ਲੈ ਦੱਸ !!
ਜੀਹਨੇ ਹੁਣ ਤਕ ਹਾਲ ਨਾ ਪੁੱਛਿਆ
ਹੁਣ ਕਹਿੰਦਾ ਏ ਦੱਸ, ਲੈ ਦੱਸ !!
ਅੱਖਾਂ ਨਾਲ ਪਿਆਉਂਦਾ ਹੋਇਆ
ਪੁੱਛਣ ਲੱਗਾ : ” ਬੱਸ ?” ਲੈ ਦੱਸ !!
ਅੱਖ ਚੋਂ ਤੀਰ ਚਲਾ ਕੇ, ਮੈਨੂੰ
ਆਖਣ ਲੱਗਾ : “ਨੱਸ”, ਲੈ ਦੱਸ !!
ਵੱਸ ਵਿਚ ਕਰ ਕੇ ਆਖਣ ਲੱਗਾ :
“ਕੁਝ ਨਈਂ ਮੇਰੇ ਵੱਸ”, ਲੈ ਦੱਸ !!
ਅੱਖ ਦਾ ਖਾਧਾ ਤੀਰ ਏ ਭਾ ਜੀ
ਅੱਖ ਦਾ ਖਾਧਾ ਤੀਰ ਏ ਭਾ ਜੀ
ਦਿਲ ਤਾਂ ਲੀਰੋ ਓ ਲੀਰ ਏ ਭਾ ਜੀ
ਸਹਿਬਾਂ ਨਾਲ ਏ ਯਾਰੀ ਲੱਗੀ
ਅੱਗੇ ਜੋ ਤਕਦੀਰ ਏ ਭਾ ਜੀ
ਬੰਦਾ ਵੇਖ ਕੇ ਥਾਂ ਮਰ ਜਾਵੇ
ਹਾਲਾਂ ਇਹ ਤਸਵੀਰ ਏ ਭਾ ਜੀ
ਦਿਲ ਤੇ ਐਂਵੇਂ ਡੁੱਬੀ ਜਾਂਦੈ
ਹੜ੍ਹ ਨਹੀਂ ਅੱਖ ਇੱਚ ਨੀਰ ਏ ਭਾ ਜੀ
ਲੱਕ ਸਿਧਾ ਨਹੀਂ ਕੀਤਾ ਜਾਂਦਾ
ਢਿਡ ਦੀ ਮਾਰ ਅਖੀਰ ਏ ਭਾ ਜੀ
ਜੀਵਨ ਦੀ ਇਕ ਗੋਟ ਦੇ ਪਿੱਛੇ
ਜੀਵਨ ਦੀ ਇਕ ਗੋਟ ਦੇ ਪਿੱਛੇ
ਸੌ ਚੀਲ੍ਹਾਂ ਨੇ ਬੋਟ ਦੇ ਪਿੱਛੇ
ਐਬਾਂ ਵਾਂਗ ਲੁਕਾਈ ਫਿਰਨਾਂ
ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ
ਤੱਕ ਲੈ ਦੋਜ਼ਖ਼ ਭੋਗ ਰਹਾ ਏ
ਸੋਨਾ ਰੱਤੀ ਖੋਟ ਦੇ ਪਿੱਛੇ
ਖੁਸ਼ੀਆਂ ਮੈਥੋਂ ਆਸੇ ਪਾਸੇ
ਨੋਟ ਦੇ ਅੱਗੇ ਨੋਟ ਦੇ ਪਿੱਛੇ
ਤੇਰੀ ਅੱਖ ਨਈਂ ਚੁਟਿਆ ਮੈਨੂੰ
ਮੇਰਾ ਹੱਥ ਸੀ ਚੋਟ ਦੇ ਪਿੱਛੇ
ਵੱਡਾ ਇੱਕ ਦਿਮਾਗ਼ ਏ ਕੋਈ
ਨਿੱਕੇ ਜਹੇ ਅਖਰੋਟ ਦੇ ਪਿੱਛੇ
Punjabi love shayari
Read best shive Kumar Batalvi poetry on love
If you’re students of graduated then you can help from Gndupapers.online where you will get study related material. Punjabi love shayari