Punjabi poem maa da pyar
This punjabi poem maa da pyar tells us what does our mother for us in her whole life. So, we must not forget her virtue for us in our life. Thus, we must pay thanks to her feet.
ਮਾਂ
ਰਾਤੀ ਫੋਟੋ ਦੇਖ ਅੱਖਾਂ ਵਿੱਚੋ ਪਾਣੀ ਭਰ ਆ ਗਿਆ,
ਯਾਦ ਕਰ ਮਾਂ ਨੂੰ ਸੀ ਸੋਚਾਂ ਵਿੱਚ ਪੈ ਗਿਆ,
ਲੰਮੀ ਉਮਰ ਦੀਆ ਮੰਗਦੀ ਦੁਆਵਾਂ ਹੁੰਦੀ ਮਾਂ ਸੀ,
ਰਾਤੀ ਸੌਣ ਲੱਗੇ ਦੋਸਤੋ ਯਾਦ ਆਈ ਮਾਂ ਸੀ….
punjabi poem maa da pyar
ਕਹਿੰਦੀ ਘਰ ਦਾ ਖਿਆਲ ਰੱਖੀ ਆਪਣਾ ਧਿਆਨ ਰੱਖੀ,
ਆਏ ਗਏ ਲੋਕਾਂ ਵਿੱਚੋ ਸਭ ਦੀ ਸਿਆਣ ਰੱਖੀ,
ਆ ਗਿਆ ਸੀ ਵੇਲਾ ਉਹਦਾ ਕਹਿੰਦੀ ਮੈਨੂੰ ਤਾਂ ਸੀ,
ਰਾਤੀ ਸੌਣ ਲੱਗੇ ਦੋਸਤੋ ਯਾਦ ਆਈ ਮਾਂ ਸੀ….
punjabi poem maa da pyar
ਕਹਿੰਦੀ ਇੱਕ ਪ੍ਰਦੇਸੀਆ ਤੂੰ ਵੀ ਬੰਦਾ ਬਣ ਜਾ,
ਮੇਰੇ ਜਿਉਂਦੇ ਜੀ ਆਪਣੇ ਪੈਰਾਂ ਉੱਤੇ ਖਰਜ਼ਾ,
ਇਹ ਧੋਖੇਬਾਜ ਦੁਨੀਆਂ ਕਹਿੰਦੀ ਮੈਨੂੰ ਮਾਂ ਸੀ,
ਰਾਤੀ ਸੌਣ ਲੱਗੇ ਦੋਸਤੋ ਯਾਦ ਆਈ ਮਾਂ ਸੀ….
punjabi poem maa da pyar
ਰਾਤੀ ਸੁਪਨੇ ਚ ਆਈ ਮੈਨੂੰ ਗੱਲ ਇੱਕ ਕਹਿ ਗਈ,
ਮਸੀਦੇ ਕਬਰ ਵੀ ਢਹਿ ਗਈ ਮੇਰੀ ਮਿੱਟੀ ਸਾਰੀ ਵਹਿ ਗਈ,
ਕਹਿੰਦੀ ਕਬਰ ਬਣਾਦੇ ਪੁੱਤਾਂ ਆਈ ਅੱਜ ਤਾਂ ਸੀ,
ਰਾਤੀ ਸੌਣ ਲੱਗੇ ਦੋਸਤੋ ਯਾਦ ਆਈ ਮਾਂ ਸੀ….
ਹੋਰ ਪਿਆਰ ਵਾਲਿਆਂ ਪੰਜਾਬੀ ਕਵਿਤਾਵਾ ਪੜੋ
ਸਾਨੂੰ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ | ਜੇਕਰ ਤੁਸੀ ਮਾਂ ਦੇ ਪ੍ਰਤੀ ਪਿਆਰ ਕਰਦੇ ਓ ਤਾਂ ਇਹ ਕਵਿਤਾ ਨੂੰ ਵੱਧ ਤੋ ਵੱਧ ਆਪਣੇ friends te relations ਨੂੰ share ਕਰ ਦਿਓ ਤਾਂ ਜੋ ਲੋਗ ਆਪਣਾ ਪਿਆਰ ਮਾਂ ਨੂੰ ਦੇ ਸਕਣ | ਧੰਨਵਾਦ ਸਾਹਿਤ, ਸਦਾ ਖੁਸ਼ ਰਹੋ 🌞