Punjabi poems on life best 1
ਇਹ punjabi poems on life ਕਵਿਤਾ ਅੱਜ ਦੇ ਹਾਲਤ ਨੂੰ ਬਿਆਨ ਕਰਦੀ ਹੈ ਜਿਹੜੀ ਕੀ ਕਲਯੁਗ ਦੀਆ ਵਿਸ਼ੇਸਤਾ ਅਤੇ ਲੱਛਣ ਬਾਰੇ ਦੱਸਦੀ ਹੈ| ਜਿਸ ਤੋ ਅੱਜ ਦੀ ਜਿੰਦਗੀ ਬਾਰੇ ਗਿਆਤ ਹੁੰਦਾ ਹੈ
ਕਲਯੁੱਗ
ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ,
ਚੇਲਾ ਗੁਰੂ ਦੇ ਗੁਲਾਵੇ ਨੂੰ ਹੈ ਹੱਥ ਪਾ ਰਿਹਾ,
ਧੀ ਆਪਣੀ ਨੂੰ ਦੱਸਦਾ ਨਾ ਚੰਗੀ ਮੱਤ ਕੋਈ,
ਬੇਗਾਨੀ ਧੀ ਉੱਤੇ ਬੰਦਾ ਯਾਰੋ ਰੋਹਬ ਪਾ ਰਿਹਾ,
ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|
punjabi poems on life
ਲੱਖਾਂ ਕਰੋੜਾਂ ਦਾ ਰੁਪਈਆ ਘਰ ਵਿੱਚ ਜਮ੍ਹਾ ਹੈ,
ਫਿਰ ਵੀ ਗਰੀਬ ਦੀ ਏ ਰੋਟੀ ਖਾਂ ਰਿਹਾ
ਤਕੜੇ ਬੰਦੇ ਦੀ ਸੁਣਾਈ ਯਾਰੋ ਸਭ ਏ ਕਰਦੇ,
ਮਾੜੇ ਬੰਦੇ ਉੱਤੇ ਹਰ ਕੋਈ ਰੋਅਬ ਪਾ ਰਿਹਾ,
ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|
Punjabi poems on life
ਨਸ਼ਿਆਂ ਚ ਡੋਬਤੀ ਜਵਾਨੀ ਮਿਤਰੋ,
ਵੋਟਾਂ ਮੰਗਣੇ ਨੂੰ ਹੱਥ ਜੋੜ ਘਰ ਆ ਰਿਹਾ,
ਪਾਖੰਡੀ ਬਾਬਿਆ ਨੂੰ ਸਾਰੇ ਹੀ ਪੂਜਣ ਲੱਗ ਪਏ,
ਗੁਰੂ ਗ੍ਰੰਥ ਵੱਲ ਕੋਈ ਨੀ ਧਿਆਨ ਪਾ ਰਿਹਾ,
ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|
Punjabi poems on life
ਹਰ ਕੁੜੀ ਨੂੰ ਏ ਟਿੱਚਰ ਅਤੇ ਮਾੜਾ ਬੋਲਦੇ,
ਆਪਣੇ ਘਰ ਵਿੱਚ ਝਾਤੀ ਨੀ ਕੋਈ ਬੰਦਾ ਪਾ ਰਿਆ,
ਇੱਥੇ ਬੰਦੇ ਨਾਲੋਂ ਵਫ਼ਾਦਾਰ ਜਾਨਵਰ ਨੇ,
ਬੰਦਾ ਕੁੱਤਾ ਬਣ ਮਾਸ ਬੰਦਿਆਂ ਦਾ ਖਾਂ ਰਿਹਾ,
ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|
Read other punjabi poems on life
ਨਹੀ ਕਰਦਾ ਕੋਈ ਇਜ਼ਤ ਇੱਥੇ ਵੱਡੇ ਛੋਟੇ ਦੀ,
ਬੰਦਾ ਪੈਸੇ ਪਿੱਛੇ ਪੱਗ ਵੱਡੀਆਂ ਦੀ ਲਾ ਰਿਹਾ,
ਤੂੰ ਸੰਬਲ ਜਾ ਮਸੀਦੀਆਂ ਏ ਕਲਯੁੱਗ ਆ,
ਉਹੋ ਬਚੂਗਾ ਜਿਹੜਾ ਗੁਰੂ ਘਰ ਜਾ ਰਿਹਾ,
ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ….|
ਸਾਨੂੰ ਆਸ ਹੈ ਕਿ ਤੁਸੀ ਇਹ ਕਵਿਤਾ ਪੜ੍ਹ ਕੇ ਇਸਤੋ ਕੁਝ ਸਿੱਖਿਆ ਹੋਵੇਗਾ. ਕਿਰਪਾ ਕਰਕੇ ਇਸਨੂੰ ਆਪਣੇ ਯਾਰਾ ਦੋਸਤਾਂ ਤੇ ਰਿਸ਼ਤੇਦਾਰਾਂ ਵਿੱਚ ਵੀ share ਕਰ ਦਿਓ ਤਾਂ ਜੋ ਹਰ ਕੋਈ ਇਸਨੂੰ ਪੜ੍ਹ ਕੇ ਸ਼ਿਚੇਤ ਹੋ ਜਾਵੇ ਇਸ ਚਲ ਰਹੇ ਜਮਾਨੇ ਵਿੱਚ. ਧੰਨਵਾਦ ਸਾਹਿਤ 👍 ਗੁਰੂ ਰਾਖਾ, ਸਦਾ ਖੁਸ਼ ਰਹੋ