Amrita pritam poems tell us about many matters concerned with love, life, sorrow and happyness. This poem ( ਸਿਆਲ ) describes about desire of life concerned with love.

Amrita pritam poems
Amrita pritam poems

ਸਿਆਲ

ਜਿੰਦ ਮੇਰੀ ਠੁਰਕਦੀ,

ਹੋਠ ਨੀਲੇ ਹੋ ਗਏ,

ਤੇ ਆਤਮਾ ਦੇ ਪੈਰ ਵੱਲੋ,

ਕੰਬਣੀ ਚੜ੍ਹਦੀ ਪਈ….

ਵੜ੍ਹਿਆ ਦੇ ਬੱਦਲ ਗਰਜਦੇ,

ਇਸ ਉਮਰ ਦੇ ਅਸਮਾਨ ਤੇ,

ਵਿਹਡ਼ੇ ਦੇ ਵਿੱਚ ਪੈਂਦੇ ਪਏ,

amrita pritam poems

ਕਾਨੂੰਨ, ਗੋਹੜੇ ਬਰਫ਼ ਦੇ…

ਗਲੀਆਂ ਦੇ ਚਿੱਕੜ ਲੰਘ ਕੇ,

ਜੇ ਅੱਜ ਤੂੰ ਆਵੇ ਕਿਤੇ,

ਮੈ ਪੈਰ ਤੇਰੇ ਧੋ ਦਿਆਂ,

ਬੁੱਤ ਤੇਰਾ ਸੂਰਜੀ,

ਕੰਬਲ ਦੀ ਕੰਨੀ ਚੁੱਕ ਕੇ,

ਮੈ ਹੱਡਾਂ ਦਾ ਠਾਰ ਭੰਨ ਲਾ….

ਇੱਕ ਕੱਲੀ ਧੁੱਪ ਦੀ,

ਮੈ ਡੀਕ ਲਾ ਕੇ ਪੀ ਲਵਾਂ,

ਤੇ ਇੱਕ ਟੋਟਾ ਧੁੱਪ ਦਾ,

ਮੈ ਕੁੱਖ ਦੇ ਵਿੱਚ ਪਾ ਲਵਾਂ |

Best poem By Amrita pritam “ਇਸ਼ਕ”

ਇਹ ਕਾਵਿ ਸੰਗ੍ਰਿਹ ਪੁਰਾਣੇ ਕਵੀਆਂ ਦਿਆਂ ਕਵਿਤਾਵਾਂ ਨਾਲ ਭਰਭੂਰ ਹੈ | ਇਹਨਾਂ ਆਪਣੇ ਪੰਜਾਬੀ ਭਾਸ਼ਾ ਦੇ ਪੁਰਾਣੇ ਕਵੀਆਂ ਨੂੰ ਵੱਧ ਤੋਂ ਵੱਧ share ਕਰੋ ਤਾਂ ਜੋ ਇਹਨਾਂ ਕਵੀਆਂ ਨੂੰ ਯਾਦ ਰੱਖਿਆ ਜਾਏ | ਕਿਉਕਿ ਲੋਕ ਇਹਨਾਂ ਪੁਰਾਣੇ ਕਵੀਆਂ ਨੂੰ ਭੁਲਦੇ ਜਾ ਰਹੇ ਹਨ | ਧੰਨਵਾਦ ਸਾਹਿਤ 🙏🙏. ਸਦਾ ਖੁਸ਼ ਰਹੋ | 👍🌞

Leave a comments