amrita pritam poems best +01 | ਇਸ਼ਕ

These amrita pritam poems describes ( ਇਸ਼ਕ ) about love which reflects in her body by way of freequantly. Rather it is seemed in before her eyes.

ਇਸ਼ਕ

ਕਮੀਨਾ…. ਬੇਵਫ਼ਾ….ਬਦਜ਼ਾਤ….ਜ਼ਾਲਮ….

ਤੱਤਿਆ ! ਤੂੰ ਯਾਦ ਆਵੇ,

ਤਾਂ ਕਿੰਨੇ ਹੀ ਲਫ਼ਜ,

ਮੇਰੀ ਛਾਤੀ ਦੀ ਅੱਗ ਚੱਟਦੇ,

ਅੱਗ ਥੁੱਕਦੇ ਮੂੰਹੋ ਨਿਕਲਦੇ,

ਫਿਰ ਪਿੰਡੇ ਦਾ ਮਾਸ,

ਜਦ ਵੱਤਰੀ ਮਿੱਟੀ ਦੀ ਤਰ੍ਹਾਂ ਹੁੰਦਾ,

ਤਾਂ ਸਾਰੇ ਲਫ਼ਜ਼,

amrita pritam poems

ਮੇਰੇ ਸੁੱਕਿਆ ਹੋਠਾਂ ਤੋ ਝੜਦੇ,

ਤੇ ਮਿੱਟੀ ਦੇ ਵਿੱਚ,

ਬੀਆਂ ਦੀ ਤਰ੍ਹਾਂ ਡਿੱਗਦੇ,

ਮੈ ਹਫ਼ੀ ਹੋਈ ਧਰਤੀ ਦੀ ਤਰ੍ਹਾਂ,

ਜਦ ਚੁੱਪ ਹੁੰਦੀ,

ਤਾਂ ਚੰਦਰੇ, ਮੇਰੇ ਅੰਗਾਂ ਵਿੱਚੋ,

ਉੱਗ ਪੈਂਦੇ,

ਨਿਲੱਜੇ ਫੁੱਲਾਂ ਦੀ ਤਰ੍ਹਾਂ ਹੱਸਦੇ,

ਤੇ ਮੈ, ਇੱਕ ਕਾਲੇ ਕੋਹ ਵਰਗੀ,

ਮਹਿਕ ਮਹਿਕ ਜਾਂਦੀ  |

ਸਭ ਤੋਂ ਬੈਸਟ ਕਵਿਤਾ ਸ਼ਿਵ ਕੁਮਾਰ ਬਟਾਲਵੀ ਵੱਲੋ

ਜੇਕਰ ਤੁਸੀ ਵੀ ਪੰਜਾਬੀ ਭਾਸ਼ਾ ਦਿਆਂ ਕਵੀਆਂ ਨੂੰ ਨਵੀਂ ਪੀਡ਼ੀ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਕਵਿਤਾਵਾਂ ਨੂੰ ਵੱਧ ਤੋਂ ਵੱਧ share ਕਰੋ | ਤਾਂ ਜੋ ਪੰਜਾਬੀ ਭਾਸ਼ਾ ਦੇ literature ਨੂੰ ਵੀ ਜਿੰਦਾ ਰੱਖਿਆ ਜਾ ਸਕੇ |

Leave a comments