These shiv kumar batalvi poems describes suffering of love which reflects in these poetry. If you read you would found that how shiv had grief against his love.

ਬਿਰਹਾ
ਮੈਥੋਂ ਮੇਰਾ ਬਿਰਹਾ ਵੱਡਾ,
ਮੈ ਨਿੱਤ ਕੂਕ ਰਿਹਾ,
ਮੇਰੀ ਝੋਲੀ ਇੱਕੋ ਹੌਕਾ,
ਇਹਦੀ ਝੋਲ ਅਥਾਹ |
ਬਾਲ-ਵਾਰੇਸੇ ਇਸ਼ਕ ਗਵਾਚਾ,
ਜਖ਼ਮੀ ਹੋ ਗਏ ਸ਼ਾਹ,
ਮੇਰੇ ਹੋਠਾਂ ਵੇਖ ਲਈ,
ਚੁੰਮਣਾ ਦੀ ਜੂਨ ਹੰਢਾ |
ਜੋ ਚੁੰਮਣ ਮੇਰੇ ਦਰ ਤੇ ਖੜਿਆ,
ਇੱਕ ਅੱਧ ਵਾਰੀ ਆਂ,
ਮੁੜ ਉਹ ਭੁੱਲ ਕਦੇ ਨਾ ਲੰਘਿਆ,
ਏਸ ਦਰਾਂ ਦੇ ਰਾਹ |
shiv kumar batalvi poems
ਮੈ ਉਹਨੂੰ ਨਿੱਤ ਉਡੀਕਣ ਬੈਠਾ,
ਥੱਕਿਆ ਔਸੀਆਂ ਪਾ,
ਮੈਨੂੰ ਉਹ ਚੁੰਮਣ ਨਾ ਬਹੁੜਿਆ,
ਸੈ ਚੁੰਮਣਾ ਦੇ ਵਣ ਗਾਹ |
ਉਹ ਚੁੰਮਣ ਮੇਰੇ ਹਾਨ ਦਾ,
ਵਿੱਚ ਲੱਖ ਸੂਰਜ ਦਾ ਤਾ,
ਜਿਹਡ਼ੇ ਸਾਈ ਚੇਤਰ ਖੇਡਦਾ,
ਮੈਨੂੰ ਉਸ ਚੁੰਮਣ ਦਾ ਚਾ |
ਪਰਦੇਸੀ ਚੁੰਮਣ ਮੈਡੀਆਂ,
ਕਦੇ ਵਤਨੀ ਫੇਰਾ ਪਾ,
ਕਿਤੇ ਸੁੱਚਾ ਬਿਰਹਾ ਟੈਂਡੜਾ,
ਮੈਥੋਂ ਜੂਠਾ ਨਾ ਹੋ ਜਾ |
ਬਿਰਹਾ ਵੀ ਲੋਭੀ ਕਾਮ ਦਾ,
ਇਹਦੀ ਜਾਤ ਕੁਜਾਤ ਨਾ ਕਾ,
ਭਾਵੇਂ ਬਿਰਹਾ ਰੱਬਾ ਵੱਡਰਾਂ,
ਮੈ ਉੱਚੀ ਕੂਕ ਰਿਹਾ |
ਸ਼ਿਵ ਕੁਮਾਰ ਬਟਾਲਵੀ Most Best Poem “ਕੰਡਿਆਲੀ ਥੋਰ”
ਜੇਕਰ ਤੁਸੀ ਵੀ ਪੰਜਾਬੀ ਭਾਸ਼ਾ ਦਿਆਂ ਕਵਿਤਾਵਾਂ ਨੂੰ promote ਕਰਨਾ ਚਾਹੁੰਦੇ ਹੋ ਤਾ ਇਹ ਕਵਿਤਾਵਾਂ ਨੂੰ ਆਪਣੇ what’s app ਗਰੁੱਪ ਚ ਵੱਧ ਤੋ ਵੱਧ share ਕਰੋ | ਧੰਨਵਾਦ ਸਾਹਿਤ 🙏🙏. ਸਦਾ ਖੁਸ਼ ਰਹੋ |