This shiv kumar batalvi poems is known as famous poem ( ਸਿਕਰਾਂ ) written by shiv kumar batalvi who written in the love of girl who went to abroad after that she didn’t come to India.
ਸ਼ਿਕਰਾ
ਮਾਏ ! ਨੀ ਮਾਏ !
ਮੈ ਇੱਕ ਸ਼ਿਕਰਾ ਯਾਰ ਬਣਾਇਆ,
ਉਹਦੇ ਸਿਰ ਦੇ ਕਲਗੀ,
ਤੇ ਉਹਦੇ ਪੈਰੀ ਝਾਜਰ,
ਤੇ ਉਹ ਚੋਗ ਚੁਗੀਦਾ ਆਇਆ,
ਨੀ ਮੈ ਵਾਰੀ ਜਾਂ !
ਇੱਕ ਉਹ ਦੇ ਰੂਪ ਦੀ,
ਧੁੱਪ ਤਿੱਖੇਰੀ,
ਦੂਜਾ ਮਹਿਕਾ ਦਾ ਤਿਆਇਆ,
ਤੀਜਾ ਉਹਦਾ ਰੰਗ ਗੁਲਾਬੀ,
ਕਿਸੇ ਗੋਰੀ ਮਾਂ ਦਾ ਜਾਇਆ,
ਨੀ ਮੈ ਵਾਰੀ ਜਾਂ !
shiv kumar batalvi poems
ਨੈਣੀ ਉਹਦੇ ਚੇਤ ਦੀ ਆਥਣ,
ਅਤੇ ਜ਼ੁਲਫੀ ਸਾਵਣ ਛਾਇਆ,
ਹੋਠਾਂ ਦੇ ਵਿੱਚ ਕਤੇ ਦਾ,
ਕੋਈ ਦਿਹੁ ਚੜ੍ਹਨੇ ਤੇ ਆਇਆ,
ਨੀ ਮੈ ਵਾਰੀ ਜਾਂ !
ਸਾਹਵਾਂ ਦੇ ਵਿੱਚ,
ਫੁੱਲ ਸੋਇਆ ਦੇ,
ਕਿਸੇ ਬਾਗ਼ ਚੰਨਣ ਦਾ ਲਾਇਆ,
ਦੇਹੀ ਦੇ ਵਿੱਚ ਖੇਡੇ ਚੇਤਰ,
ਇਤਰਾ ਨਾਲ ਨਹਾਇਆ,
ਨੀ ਮੈ ਵਾਰੀ ਜਾ !
ਬੋਲਾ ਦੇ ਵਿੱਚ,
ਪੌਣ ਪੁਰੇ ਦੀ,
ਨੀ ਉਹ ਕੋਇਲਾ ਦਾ ਹਮਸਾਇਆ,
ਚਿੱਟੇ ਦੰਦ ਜਿਵੇ ਧਾਨੇ ਬੰਗਲਾ,
ਤੌੜੀ ਮਾਰ ਉਡਾਇਆ,
ਨੀ ਮੈ ਵਾਰੀ ਜਾਂ !
ਇਸ਼ਕੇ ਦਾ
ਇੱਕ ਪਲੰਗ ਨੁਆਰੀ,
ਅਸਾਂ ਚਾਨਣੀਆਂ ਵਿੱਚ ਡਾਇਆ,
ਤਨ ਦੀ ਚਾਦਰ ਹੋ ਗਈ ਮੈਲੀ,
ਉਸ ਪੈਰ ਜਾਂ ਪਲੰਗੇ ਪਾਇਆ,
ਨੀ ਮੈ ਵਾਰੀ ਜਾਂ !
ਦੁਖਣ ਮੇਰੇ
ਨੈਣਾਂ ਦੇ ਕੋਏ,
ਵਿੱਚ ਹਰ ਹੰਜੂਆਂ ਦਾ ਆਇਆ,
ਸਾਰੀ ਰਾਤ ਗਈ ਵਿੱਚ ਸੋਚਾਂ,
ਉਸ ਇਹ ਕਹਿ ਜ਼ੁਲਮ ਕਮਾਇਆ,
ਨੀ ਮੈ ਵਾਰੀ ਜਾਂ !
shiv kumar batalvi poems
ਸੁਬਾਂ ਸਵੇਰੇ,
ਨੀ ਲੈ ਵੱਟਣਾ,
ਅਸਾਂ ਮਲ ਮਲ ਉਸ ਨਹਾਇਆ,
ਦੇਹੀ ਵਿੱਚੋ ਨਿਕਲਣ ਚਿਣਗਾ,
ਤੇ ਸਾਡਾ ਹੱਥ ਗਿਆ ਕਮਲਾਇਆ,
ਨੀ ਮੈ ਵਾਰੀ ਜਾਂ !
ਚੂਰੀ ਕੁੱਟਾ,
ਤੇ ਉਹ ਖਾਂਦਾ ਨਹੀ,
ਉਹਨੂੰ ਦਿਲ ਦਾ ਮਾਸ ਖ਼ਵਾਇਆ,
ਇੱਕ ਉਡਾਰੀ ਐਸੀ ਮਾਰੀ,
ਉਹ ਮੁੜ ਵਤਨੀ ਨਹੀ ਆਇਆ,
ਨੀ ਮੈ ਵਾਰੀ ਜਾਂ !
ਮਾਏ ! ਨੀ ਮਾਏ !
ਮੈ ਇੱਕ ਸ਼ਿਕਰਾ ਯਾਰ ਬਣਾਇਆ,
ਉਹਦੇ ਸਿਰ ਤੇ ਕਲਗੀ,
ਤੇ ਉਹਦੇ ਪੈਰੀ ਚਾਂਝਰ,
ਤੇ ਚੋਗ ਚੁਗੀਦਾ ਆਇਆ |
Most loved poem by shiv kumar batalvi “ਕੰਡਿਆਲੀ ਥੋਰ“
ਇਹ ਸ਼ਿਕਰਾ ਕਵਿਤਾ ਬਹੁਤ ਪੰਜਾਬ ਦੀ famous ਕਵਿਤਾ ਹੈ | ਇਸ ਨੂੰ ਵੱਧ ਤੋ ਵੱਧ share ਕਰੋ ਤਾ ਜੋ ਪੁਰਾਣੇ ਪੰਜਾਬੀ ਲਿਖਾਰੀ ਜੀਵਤ ਰਹਿਣ | ਕਿਰਪਾ ਕਰਕੇ ਇਸਨੂੰ ਵੱਧ ਤੋ ਵੱਧ share ਕਰੋ | ਧੰਨਵਾਦ ਸਾਹਿਤ 🙏|