shiv kumar batalvi famous lines 21

shiv kumar batalvi famous llines by loved one.

ਥੱਬਾ ਕੁ ਜ਼ੁਲਫ਼ਾਂ ਵਾਲਿਆ

ਥੱਬਾ ਕੁ ਜ਼ੁਲਫ਼ਾਂ ਵਾਲਿਆ।
ਮੇਰੇ ਸੋਹਣਿਆਂ ਮੇਰੇ ਲਾੜਿਆ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ।
ਥੱਬਾ ਕੁ ਜ਼ੁਲਫ਼ਾਂ ਵਾਲਿਆ।

shiv kumar batalvi famous lines

ਥੱਬਾ ਕੁ ਜ਼ੁਲਫ਼ਾਂ ਵਾਲਿਆ,
ਔਹ ਮਾਰ ਲਹਿੰਦੇ ਵੱਲ ਨਿਗਾਹ।
ਅੱਜ ਹੋ ਗਿਆ ਸੂਰਜ ਜ਼ਬ੍ਹਾ।
ਏਕਮ ਦਾ ਚੰਨ ਫਿੱਕਾ ਜਿਹਾ,
ਅੱਜ ਬਦਲੀਆਂ ਨੇ ਖਾ ਲਿਆ। shiv kumar batalvi famous lines
ਅਸਾਂ ਦੀਦਿਆਂ ਦੇ ਵਿਹਰੜੇ,
ਹੰਝੂਆਂ ਦਾ ਪੋਚਾ ਪਾ ਲਿਆ।
ਤੇਰੇ ਸ਼ਹਿਰ ਜਾਂਦੀ ਸੜਕ ਦਾ,
ਇਕ ਰੋੜ ਚੁਗ ਕੇ ਖਾ ਲਿਆ।
ਥੱਬਾ ਕੁ ਜ਼ੁਲਫ਼ਾਂ ਵਾਲਿਆ।

ਥੱਬਾ ਕੁ ਜ਼ੁਲਫ਼ਾਂ ਵਾਲਿਆ।
ਆਈਆਂ ਵੇ ਸਿਰ ਤੇ ਵਹਿੰਦੀਆਂ
ਰਾਤਾਂ ਅਜੇ ਨੇ ਰਹਿੰਦੀਆਂ।
ਕਿਰਨਾਂ ਅਜੇ ਨੇ ਮਹਿੰਗੀਆਂ
ਫਿੱਕੀਆਂ ਅਜੇ ਨੇ ਮਹਿੰਦੀਆਂ।
ਅਸਾਂ ਦਿਲ ਦੇ ਉੱਜੜੇ ਖੇਤ ਵਿਚ
ਮੂਸਲ ਗ਼ਮਾਂ ਦਾ ਲਾ ਲਿਆ।
ਮਿੱਠਾ ਵੇ ਤੇਰਾ ਬਿਹਰੜਾ
ਗੀਤਾਂ ਨੇ ਕੁੱਛੜ ਚਾ ਲਿਆ।
ਥੱਬਾ ਕੁ ਜ਼ੁਲਫ਼ਾਂ ਵਾਲਿਆ।

ਮੈਨੂੰ ਤੇਰਾ ਸਬਾਬ ਲੈ ਬੈਠਾ ( ਸ਼ਿਵ ਕੁਮਾਰ ਬਟਾਲਵੀ )

ਥੱਬਾ ਕੁ ਜ਼ੁਲਫ਼ਾਂ ਵਾਲਿਆ,
ਸੱਜਣਾ ਵੇ ਦਿਲ ਦਿਆ ਕਾਲਿਆ,
ਅਸਾਂ ਰੋਗ ਦਿਲ ਨੂੰ ਲਾ ਲਿਆ,
ਤੇਰੇ ਜ਼ਹਿਰ – ਮੋਹਰੇ ਰੰਗ ਦਾ
ਬਾਂਹ ਤੇ ਹੈ ਨਾਂ ਖੁਦਵਾ ਲਿਆ।
ਉਸ ਬਾਂਹ ਦੁਆਲੇ ਮੋਤੀਏ ਦਾ,
ਹਾਰ ਹੈ ਅੱਜ ਪਾ ਲਿਆ। shiv kumar batalvi famous llines
ਕਬਰਾਂ ਨੂੰ ਟੱਕਰਾਂ ਮਾਰ ਕੇ –
ਮੱਥੇ ਤੇ ਰੋੜਾ ਪਾ ਲਿਆ।
ਅਸਾਂ ਹਿਜ਼ਰ ਦੀ ਸੰਗਰਾਂਦ ਨੂੰ –
ਅੱਥਰੂ ਕੋਈ ਲੂਣਾ ਖਾ ਲਿਆ।
ਕੋਈ ਗੀਤ ਤੇਰਾ ਗਾ ਲਿਆ।
ਥੱਬਾ ਕੁ ਜ਼ੁਲਫ਼ਾਂ ਵਾਲਿਆ।

shiv kumar batalvi famous llines

ਥੱਬਾ ਕੁ ਜ਼ੁਲਫ਼ਾਂ ਵਾਲਿਆ,
ਮੇਰੇ ਹਾਣੀਆਂ ਮੇਰੇ ਪਿਆਰਿਆ,
ਪੀੜਾਂ ਦੀ ਪਥਕਣ ਜੋੜ ਕੇ
ਗ੍ਹੀਰਾ ਅਸਾਂ ਬਣਵਾ ਲਿਆ,
ਹੱਡਾਂ ਦਾ ਬਾਲਣ ਬਾਲ ਕੇ
ਉਮਰਾਂ ਦਾ ਆਵਾ ਤਾ ਲਿਆ।
ਕੱਚਾ ਪਿਆਲਾ ਇਸ਼ਕ ਦਾ –
ਅੱਜ ਸ਼ਿੰਗਰਫੀ ਰੰਗਵਾ ਲਿਆ।
ਵਿਚ ਜ਼ਹਿਰ ਚੁੱਪ ਦਾ ਪਾ ਲਿਆ।
ਜਿੰਦੂ ਨੇ ਬੁੱਲ੍ਹੀ ਲਾ ਲਿਆ।
ਥੱਬਾ ਕੁ ਜ਼ੁਲਫ਼ਾਂ ਵਾਲਿਆ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ।
ਥੱਬਾ ਕੁ ਜ਼ੁਲਫ਼ਾਂ ਵਾਲਿਆ।

shiv kumar batalvi famous llines

Best love story study Eveline

Leave a comments