punjabi poetry

This punjabi poetry tells us internal lover of love towards his beloved. He would like to sit beside her. And he would like to discuss his love talks with her.

ਸਾਹੋ ਨੇੜੇ

ਸਾਹੋ ਨੇੜੇ ਹੋ ਕੇ ਬਹਿ ਜਾ,

ਰੀਝ ਦਾ ਮੁਖੜਾ ਧੋ ਕੇ ਬਹਿ ਜਾ,

ਅੱਜ ਤੂੰ ਵਕਤ ਨੂੰ ਭੁੱਲ ਕੇ ਬਹਿ ਜਾ,

ਅੱਜ ਤੂੰ ਸੁਰਤ ਨੂੰ ਭੁੱਲ ਕੇ ਬਹਿ ਜਾ,

ਸਾਹੋ ਨੇੜੇ ਹੋ ਕੇ ਬਹਿ ਜਾ,

ਅੱਜ ਦਿਲਾ ਦੀਆ ਖੋਲ ਲੈ ਗੰਢਾ,

ਅੱਜ ਤੂੰ ਚਾਨਣ ਚਾਨਣ ਕਰਦੇ,

punjabi poetry

ਅੱਜ ਹਨ੍ਹੇਰੇ ਨੂੰ ਵੱਟ ਖਾ ਘੂਰੀ,

ਅੱਜ ਸ਼ਰਮਾ ਦੇ ਚੁੱਕ ਖਾ ਪਰਦੇ,

ਰਾਤ ਚੋ ਬਾਤ ਪਰੋ ਕੇ ਬਹਿ ਜਾ,

ਸਾਹੋ ਨੇੜੇ ਹੋ ਕੇ ਬਹਿ ਜਾ,

ਅੱਜ ਦੇਹਾ ਦੇ ਵਰਕੇ ਪੜੀਏ,

ਅੱਜ ਰੂਹਾਂ ਦੀ ਪੌੜੀ ਚੜੀਏ,

ਅੱਜ ਇੱਕ ਨਸ਼ਾ ਅਵੱਲਾ ਕਰੀਏ,

ਇੱਕ ਦੂਜੇ ਦੇ ਨੈਣੀ ਤਰੀਏ,

ਅਕਲਾ ਦੇ ਦਰ ਢੋ ਕੇ ਬਹਿ ਜਾ,

ਸਾਹੋ ਨੇੜੇ ਹੋ ਕੇ ਬਹਿ ਜਾ,

ਚੁੱਪ ਦੇ ਗੀਤਾਂ ਨੂੰ ਅੱਜ ਸੁਣੀਏ,

ਖਿਆਲਾਂ ਦਾ ਤਾਣਾ ਅੱਜ ਬੁਣੀਏ,

ਆ ਅੱਜ ਆਪਾ ਭੇਸ ਵਟਾਈਏ,

ਯਾਦ ਹੈ ਜੋ ਕੁਝ ਸਭ ਭੁੱਲ ਜਾਈਏ,

ਗੱਲ ਸੱਜਰੀ ਕੋਈ ਛੋਹ ਕੇ ਬਹਿ ਜਾ,

ਸਾਹੋ ਨੇੜੇ ਹੋ ਕੇ ਬਹਿ ਜਾ,

Most Best poem ਸ਼ਿਵ ਕੁਮਾਰ ਬਟਾਲਵੀ “ਕੰਡਿਆਲੀ ਥੋਰ

ਸਾਨੂੰ ਆਸ ਹੈ ਕਿ ਤੁਸੀ ਇਸ ਕਵਿਤਾ ਨੂੰ ਪਸੰਦ ਕੀਤਾ ਹੋਵੇਗਾ | ਇਸ ਕਵਿਤਾ ਨੂੰ ਵੱਧ ਤੋ ਵੱਧ share ਕਰੋ ਤਾਂ ਜੋ ਇਸ ਪੰਜਾਬੀ ਕਵਿਤਾਵਾਂ ਦਾ ਹੋਰ ਵੀ ਲੋਕ ਆਨੰਦ ਮਾਣ ਸਕਣ | ਆਪਣੇ ਵਿਚਾਰ ਤੁਸੀ comments ਰਾਹੀ ਪ੍ਰਗਟ ਕਰ ਸਕਦੇ ਓ | ਧੰਨਵਾਦ ਸਾਹਿਤ 🙏🙏| ਸਦਾ ਖੁਸ਼ ਰਹੋ |

Leave a comments