This punjabi poetry tells us about mother. In which we see that in modern times mother have to suffer from her sun.

ਮਾਂ ਤੋ ਮਾਂ ਤੱਕ
ਜਦੋ ਤੂੰ
ਬੋਲ ਨਹੀ ਸਕਦਾ ਸੀ|
ਮੈਉਦੋਂ ਵੀ ਸਮਝ ਲੈਂਦੀ ਸੀ
ਕਿ
ਹੁਣ ਤੈਨੂੰ ਭੁੱਖ ਲੱਗੀ ਹੈ
ਕਿ
ਹੁਣ ਤੇਰਾ ਢਿੱਡ ਦੁੱਖਦਾ ਹੈ |
weeklypoetry.com
ਕਿ
ਅੱਜ ਤੈਨੂੰ ਕਿਸੇ ਦੀ ਨਜ਼ਰ ਲੱਗੀ ਹੈ
ਪਰ ਜਦੋ ਕਿ
ਹੁਣ ਤੂੰ ਬੋਲ ਸਕਦਾ ਹੈ
ਕਿ ਤੂੰ ਮੈਨੂੰ
ਅਕਸਰ ਕਹਿ ਦਿੰਦਾ ਹੈ |
ਕਿ ਮਾਂ ਤੈਨੂੰ
ਕੁਝ ਸਮਝ ਨਹੀ ਲੱਗਣੀ
ਕਿ
ਮਾਂ ਤੇਰੇ ਨਾਲ
ਗੱਲ ਕਰਨੀ ਬੇਕਾਰ ਹੈ
Punjabi poetry
ਕਿ ਮਾਂ ਤੂੰ ਤਾਂ
ਚੁੱਪ ਹੀ ਰਿਹਾ ਕਰ |
ਤੇ ਮੈ ਉਦੋਂ ਵੀ
ਸਮਝ ਜਾਂਦੀ ਹਾਂ ਕਿ
ਤੈਨੂੰ
ਉਲਝਾ ਛੱਡਿਆਂ ਹੈ
ਉੱਗਰ-ਦੁੱਗਰ ਰਾਹਾਂ ਨੇ
ਆਪਣੇ ਬਿਗਾਨੇ ਸਾਹਾਂ ਨੇ |
ਜੇਕਰ ਤੁਸੀ ਇਹ ਮਾਂ ਵਾਲੀ ਕਵਿਤਾ ਨੂੰ ਪਸੰਦ ਕੀਤਾ ਹੈ ਤਾਂ ਵੱਧ ਤੋ ਵੱਧ share ਕਰੋ ਆਪਣੇ ਭੈਣ ਭਰਾਵਾਂ ਤੇ ਯਾਰਾ ਦੋਸਤਾਂ ਵਿੱਚ ਵੀ share ਕਰੋ | ਧੰਨਵਾਦ ਸਾਹਿਤ, ਸਦਾ ਖੁਸ਼ ਰਹੋ |