Punjabi poems Excellent 5

This punjabi poems tell us the mystery of poet in whose mind something is running which is reflecting afraid and mystery.

ਮੈਨੂੰ ਮੈ ਹੀ

ਕਦੀ ਮੈਨੂੰ ਮੈ, ਮੈ ਹੀ ਲੱਗਾ,

ਕਦੀ ਲੱਗੇ ਕੋਈ ਹੋਰ,

ਕਦੀ ਮੈਨੂੰ ਮੈ ਸਾਧ ਜਿਹਾ ਲੱਗਾ,

ਕਦੀ ਲੱਗਾ ਮੈ ਚੋਰ |

punjabi poems

ਕਦੀ ਲੱਗੇ ਮੈਨੂੰ ਬਹੁਤਾ ਹੀ ਚੰਗਾ,

ਕਦੀ ਮੈ ਮਾੜਾ ਬਣ ਜਾਵਾਂ,

ਕਦੀ ਮੈਨੂੰ ਮੈ ਤਕੜਾ ਹੌਸਲਾ ਲੱਗਾ,

ਕਦੀ ਰੇਤੇ ਵਾਂਗੂ ਛਣ ਜਾਵਾਂ |

weeklypoetry. Com

ਕਦੀ ਮੈਨੂੰ ਮੈ ਅਕਲੋ ਭਰਿਆ ਲੱਗਾ,

ਕਦੀ ਲੱਗੇ ਮੈ ਜਮ੍ਹਾ ਹੀ ਖਾਲੀ ਆ,

ਕਦੀ ਮੈਨੂੰ ਮੈ ਬਹੁਤਾ ਕੀਮਤੀ ਲੱਗਾ,

ਤੇ ਕਦੀ ਲੱਗੇ ਮੈ ਜਾਹਲੀ ਆ |

punjabipoems

ਕਦੀ -ਕਦੀ ਮੈ ਖੁਸ਼ ਹੋ ਜਾਵਾਂ,

ਕਦੀ ਬਿਨਾਂ ਗੱਲੋ ਹੀ ਰੋਵਾਂ ਮੈ,

ਕਦੀ ਕਦੀ ਮੈ ਸਭ ਨੂੰ ਆਪਣਾ ਮੰਨਾ,

ਕਦੀ ਸਭ ਤੋ ਦੁੱਖ ਲੁਕੋਵਾਂ ਮੈ |

weeklypoetry. com

ਕਦੀ ਕਦੀ ਮੈ ਕੱਲਾ ਹੀ ਬੋਲਾਂ,

ਕਦੀ ਚੁੱਪ ਕਰ ਹੀ ਬਹਿ ਜਾਵਾਂ ਮੈ,

ਕਦੀ ਆਪਣੇ ਆਪ ਤੋ ਵੀ ਡਰ ਜਿਹਾ ਲੱਗਦਾ,

ਤੇ ਕਦੀ ਪੂਰੀ ਦੁਨੀਆਂ ਨਾਲ ਖਹਿ ਜਾਵਾਂ |

ਪੜੋ ਪੰਜਾਬੀ ਕਵਿਤਾ ਮਾਂ ਦਾ ਪਿਆਰ

ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਇਸਨੂੰ ਆਪਣੇ friend ਤੇ ਰਿਸ਼ਤੇਦਾਰੀ ਨੂੰ ਵੱਧ ਤੋ ਵੱਧ share ਕਰੋ | ਧੰਨਵਾਦ ਸਾਹਿਤ weeklypoetry. Com | ਆਪਣੇ comments ਰਾਹੀ ਵੀ ਦੱਸੋ, ਸਦਾ ਖੁਸ਼ ਰਹੋ | 🌞

Leave a comments