These amrita pritam poems describes suffering of life not only from the corner of love rather concerned with life. This poem ( ਇਕ ਘਟਨਾ ) tells us about the dead body by way of psychology not by physically.

ਇਕ ਘਟਨਾ

ਮੌਤ ਮੇਰੀ, ਇਕ ਗੱਲ ਚਰੋਕੀ…

ਕਈ ਵਾਰ ਮੈ ਉੱਠਾ…. ਸੋਚਾਂ…

ਚੱਲਾਂ… ਫੁੱਲ ਪ੍ਰਵਾਹ ਆਵਾਂ ਮੈ,

ਲਾਸ਼ ਦਾ ਕਰਜ਼ਾ ਲਾਹ ਆਵਾਂ ਮੈ,

ਹਰ ਘਟਨਾ ਸਮਝਾ ਸਕਦੀ ਹਾਂ,

ਇਕ ਘਟਨਾ ਸਮਝਾ ਨਹੀ ਸਕਦੀ,

ਲਾਸ਼ ਨੂੰ ਹੁੰਦੀ ਭੁੱਖ ਲਾਸ਼ ਦੀ,

ਬਾਝ ਨਾ ਹੋਵੇ ਕੁੱਖ ਲਾਸ਼ ਦੀ,

ਹਾਰੇ, ਕੁੱਖ ਲਾਸ਼ ਦੀ ਹਾਰੇ,

ਮੋਈ ਕੁੱਖ ਨੂੰ ਮਮਤਾ ਮਾਰੇ,

amrita pritam poems

ਲਾਸ਼ ਦਾ ਕਰਜ਼ਾ ਲਾਹ ਸਕਦੀ ਹਾਂ,

ਕੁੱਖ ਦਾ ਕਰਜ਼ਾ ਕੌਣ ਉਤਾਰੇ,

ਕਦੇ ਕਦੇ ਉੱਠਾ…  ਸੋਚਾਂ…

ਕੁੱਖ ਦੀ ਲਾਲ ਵਹੀ ਨੂੰ ਪਾੜਾ,

ਆਪਣਾ ਦਸਖ਼ਤ ਆਪ ਛੁਪਾਵਾਂ,

ਇਸ ਕਰਜੇ ਤੋਂ ਮੁੱਕਰ ਜਾਵਾਂ,

ਉੱਠਦੀ.. ਪੈਰ ਦਹਿਲੀਜੇ ਰੱਖਦੀ,

ਕੁੱਖ ਦੀ ਚੋਰੀ ਮਾਰੇ ਮੈਨੂੰ,

ਲਾਸ਼ ਮੇਰੀ ਦੀ ਛਾਤੀ ਵਿੱਚੋ,

ਸਿੰਮ ਪਵੇ ਇਕ ਬੂੰਦ ਦੁੱਧ ਦੀ…|

ਸਭ ਤੋਂ ਬੈਸਟ ਕਵਿਤਾ “ਇਸ਼ਕ” ਅੰਮ੍ਰਿਤਾ ਪ੍ਰੀਤਮ ਦੁਆਰਾ

ਇਹਨਾ ਪੰਜਾਬੀ ਦੇ ਪੁਰਾਣੇ ਕਵੀਆਂ ਨੂੰ ਵੱਧ ਤੋਂ ਵੱਧ share ਕਰੋ ਤਾਂ ਜੋ ਨਵੀ ਪੰਜਾਬੀ ਪੀਡ਼ੀ ਵੀ ਇਹਨਾਂ ਕਵੀਆਂ ਨੂੰ ਜਾਣ ਸਕੇ ਤੇ ਪੜ੍ਹ ਸਕੇ | ਆਪਣੇ ਵਿਚਾਰ ਵੀ ਸਾਂਝੇ ਕਰੋ comments ਦੁਆਰਾ ਕੀ ਤੁਹਾਨੂੰ ਕਿਹੜਾ ਕਵੀ ਪਸੰਦ ਹੈ | ਧੰਨਵਾਦ ਸਾਹਿਤ 🙏. ਸਦਾ ਵਸਦੋ ਰਹੋ ਤੇ ਖੁਸ਼ ਰਹੋ ਸਦਾ 🌞.

Leave a comments