Shiv kumar batalvi famous poems| ਕੰਡਿਆਲੀ ਥੋਰ

These shive Kumar batalvi famous poems tell us about his love. Which realizes us true love on earth. Out of these famous poem ” ਕੰਡਿਆਲੀ ਥੋਰ” well known poem.

Shive kumar batalvi famous poems
shiv kumar batalvi famous poems

ਕੰਡਿਆਲੀ ਥੋਰ

ਮੈ ਕੰਡਿਆਲੀ ਥੋਰ ਵੇ ਸੱਜਣਾ,

ਉੱਗੀ ਵਿੱਚ ਉਜਾੜਾ,

ਜਾਂ ਉੱਡਦੀ ਬਦਲੋਟੀ ਕੋਈ,

ਵੜ੍ਹ ਗਈ ਵਿੱਚ ਪਹਾੜਾਂ,

ਜਾਂ ਉਹ ਦੀਵਾ ਜਿਹੜਾ ਬਲਦਾ,

ਪੀਰਾਂ ਦੀ ਦੇਹਰੀ ਤੇ,

ਜਾਂ ਕੋਈ ਕੋਇਲ ਕੰਠ ਜਿੰਦੇ ਦੀਆ,

ਸੂਤਿਆ ਜਾਵਣ ਨਾੜਾਂ,

ਜਾਂ ਚੰਬੇ ਦੀ ਡਾਲੀ ਕੋਈ,

shive kumar batalvi famous poems

ਜੋ ਬਾਲਣ ਬਣ ਜਾਏ,

ਜਾਂ ਮਰੂਏ ਦਾ ਫੁੱਲ ਬਸੰਤੀ,

ਜੋ ਠੂੰਗ ਜਾਣ ਗਟਾਰਾ,

ਜਾਂ ਕੋਈ ਬੋਟ ਕਿ ਜਿਸਦੇ ਹਾਲ਼ੇ,

ਨੈਣ ਨਹੀ ਸਨ ਖੁੱਲ੍ਹੇ,

ਮਾਰਿਆ ਮਾਲੀ ਕੱਸ਼ ਗੁਲੇਲਾ,

ਲੈ ਦਾਖਾ ਦੀਆ ਆੜਾ,

ਮੈ ਕੰਡਿਆਲੀ ਥੋਰ ਵੇ ਸੱਜਣਾ,

ਉੱਗੀ ਕਿਤੇ ਕੁਰਾਹੇ,

ਨਾ ਕਿਸੇ ਮਾਲੀ ਸ਼ਿੰਜੀਆ ਮੈਨੂੰ,

ਨਾ ਕੋਈ ਸਿੰਜਣਾ ਚਾਹੇ,

ਯਾਦ ਤੇਰੀ ਦੇ ਉੱਚੇ ਮਹਿਲੀ,

ਮੈ ਬੈਠੀ ਪਈ ਰੋਵਾਂ,

ਹਰ ਦਰਵਾਜੇ ਲੱਗਾ ਪਹਿਰਾ,

ਆਵਾਂ ਕਿਹੜੇ ਰਾਹੇ?

ਮੈ ਉਹ ਚੰਦਰੀ ਜਿਸ ਦੀ ਡੋਲੀ,

shive kumar batalvi famous poems

ਲੁੱਟ ਲਈ ਆਪ ਕੁਹਾਰਾਂ,

ਬੰਨਣ ਦੀ ਥਾਂ ਬਾਬਲ ਜਿਸਦੇ,

ਆਪ ਕਲੀਰੇ ਲਾਹੇ,

ਕੂਲੀ ਪੱਟ ਉਮਰ ਦੀ ਚਾਦਰ,

ਹੋ ਗਈ ਲੀਰਾਂ ਲੀਰਾਂ,

ਤਿਰਕ ਗਏ ਵੇ ਢੋਹਾ ਵਾਲੇ,

ਪਲੰਘ ਵਸਲ ਲਈ ਡਾਹੇ,

ਮੈ ਕੰਡਿਆਲੀ ਥੋਰ ਵੇ ਸੱਜਣਾ,

ਉੱਗੀ ਜੋ ਵਿੱਚ ਬੇਲੇ,

ਨਾ ਮੇਰੀ ਕੋਈ ਛਾਵੇ ਬੈਠੇ,

ਨਾ ਪੱਤ ਖਾਵਣ ਲੇਲੇ,

ਮੈ ਰਾਜੇ ਦੀ ਬਰਦੀ ਅੜੀਆਂ,

ਤੂੰ ਰਾਜੇ ਦਾ ਜਾਇਆ,

ਤੁਹੀਓ ਦੱਸ ਵੇ ਮੋਹਰਾ ਸਾਹਵੇਂ,

ਮੁੱਲ ਕੀਹ ਖੋਵਣ ਧੇਲੇ,

ਸਿਖਰ ਦੁਪਿਹਰਾ ਜੇਠ ਦੀਆ ਨੂੰ,

shive kumar batalvi famous poems

ਸਾਉਣ ਕਿਵੇਂ ਮੈ ਆਖਾ,

ਚੌਹੀ ਕੂਟੀ ਭਾਵੇਂ ਲੱਗਣ,

ਲੱਖ ਤੀਆਂ ਦੇ ਮੇਲੇ,

ਤੇਰੀ ਮੇਰੀ ਪ੍ਰੀਤ ਦਾ ਅੜੀਆਂ,

ਉਹੀਓ ਹਾਲ ਸੋ ਹੋਇਆ,

ਜਿਓ ਚਕਵੀ ਪਹਿਚਾਣ ਨਾ ਸਕੇ,

ਚੰਨ ਚੜਿਆ ਦਿਹੁੰ ਵੇਲੇ,

ਮੈ ਕੰਡਿਆਲੀ ਥੋਰ ਵੇ ਸੱਜਣਾ,

ਉੱਗੀ ਵਿੱਚ ਜੋ ਬਾਗਾਂ,

ਮੇਰੇ ਮੁੱਢ ਬਣਾਈ ਵਰਮੀ,

ਕਾਲੇ ਫਨੀਅਰ ਨਾਗਾਂ,

ਮੈ ਮੁਰਗਾਹੀ ਮਾਨਸਰਾਂ ਦੀ,

shive kumar batalvi famous poems

ਜੋ ਫੜ ਲਈ ਕਿਸੇ ਸਿਕਰੇ,

ਜਾਂ ਕੋਈ ਲਾਲੀ ਪੈਰ ਸੰਧੂਰੀ,

ਨੋਚ ਲਏ ਜਿੰਦ੍ਹੇ ਕਾਂਗਾ,

ਜਾਂ ਸੱਸੀ ਦੀ ਕੋਈ ਭੈਣ ਵੇ ਦੂਜੀ,

ਕੰਮ ਜਿੰਦ੍ਹਾ ਬੱਸ ਰੋਣਾ,

ਲੁੱਟ ਖ਼ਰੀਆਂ ਜਿੰਦ੍ਹਾ ਪੰਨੂ ਹੋਣਾ,

ਪਰ ਆਇਆ ਨਾ ਜਾਗਾ,

ਬਾਗਾਂ ਵਾਲਿਆਂ ਤੇਰੇ ਬਾਗ਼ੀ,

ਹੁਣ ਜੀ ਨਹੀਓ ਲੱਗਦਾ,

ਖੜੀ ਖਲੋਤੀ ਮੈ ਬਾਗਾਂ ਵਿੱਚ,

ਸੌ ਸੌ ਦੁਖੜੇ ਝਾਗਾਂ |

ਸ਼ਿਵ ਕੁਮਾਰ ਬਟਾਲਵੀ ਦੀ famou poemਅਸਾਂ ਤਾਂ ਜੋਬਨ ਰੁੱਤੇ“.

ਸਾਨੂੰ ਆਸ ਹੈ ਕਿ ਤੁਸੀ ਇਹ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਪਸੰਦ ਕੀਤੀ ਹੋਵੇਗੀ | ਤੁਸੀ ਵੀ ਸਾਡੀ ਤਰ੍ਹਾਂ ਪੰਜਾਬੀ literature ਦੀਆ ਕਵਿਤਾਵਾ ਨੂੰ ਵੱਧ ਤੋ ਵੱਧ ਆਪਣੇ ਯਾਰਾ ਦੋਸਤਾਂ ਨੂੰ What’s app Groups ਦੇ ਵਿੱਚ share ਕਰ ਸਕਦੇ ਹੋ | ਧੰਨਵਾਦ ਸਾਹਿਤ 🙏|

3 thoughts on “Shiv kumar batalvi famous poems| ਕੰਡਿਆਲੀ ਥੋਰ”

  1. Pingback: summary of the doll's house act 1

  2. Pingback: What is the theme of the doll's house by Katharine Mansfield

  3. Pingback: What is the theme of the doll's house by Katharine Mansfield

Leave a Comment

Your email address will not be published. Required fields are marked *