shive Kumar batalvi famous poems | ਅਸਾਂ ਤਾਂ ਜੋਬਨ ਰੁੱਤੇ ਮਰਨਾ

These shive kumar batalvi famous poems as ” ਅਸਾਂ ਤਾਂ ਜੋਬਨ ਰੁੱਤੇ ਮਰਨਾ ” one of the famous poem. Which one is written in his youthfulness age. As this poem describes his attention.

ਅਸਾਂ ਤਾਂ ਜੋਬਨ ਰੁੱਤੇ ਮਰਨਾ

ਅਸਾਂ ਤਾਂ ਜੋਬਨ ਰੁੱਤੇ ਮਰਨਾ,

ਮੁੜ ਜਾਣਾ ਅਸਾਂ ਭਰੇ ਭਰਾਏ,

ਹਿਜਰ ਤੇਰੇ ਦੀ ਕਰ ਪਰਿਕਰਮਾ,

ਅਸਾਂ ਤਾਂ ਜੋਬਨ ਰੁੱਤੇ ਮਰਨਾ,

ਜੋਬਨ ਰੁੱਤੇ ਜੋ ਵੀ ਮਰਦਾ,

ਫੁੱਲ ਬਣੇ ਜਾਂ ਤਾਰਾ,

ਜੋਬਨ ਰੁੱਤੇ ਆਸ਼ਕ ਮਰਦੇ,

,ਜਾਂ ਕੋਈ ਕਰਮਾਂ ਵਾਲਾ,

shive kumar batalvi famous poems

ਜਾਂ ਉਹ ਮਰਨ,

ਕਿ ਜਿਨ੍ਹਾਂ ਲਿਖਾਏ,

ਹਿਜਰ ਧੁਰੋਂ ਵਿੱਚ ਕਰਮਾਂ,

ਹਿਜਰ ਤੁਹਾਡਾ ਅਸਾਂ ਮੁਬਾਰਿਕ,

ਨਾਲ ਬਹਿਸ਼ਤੀ ਖੜਨਾ,

ਅਸਾਂ ਤਾਂ ਜੋਬਨ ਰੁੱਤੇ ਮਰਨਾ,

ਸੱਜਣ ਜੀ,

ਭਲਾ ਕਿਸ ਲਈ ਜੀਣਾ,

ਸਾਡੇ ਜਿਹਾ ਨਿਕਰਮਾ,

ਸੂਤਕ ਰੁੱਤ ਤੋ,

ਜੋਬਨ ਰੁੱਤ ਤੱਕ

ਜਿਨ੍ਹਾਂ ਹੰਢਾਈਆਂ ਸ਼ਰਮਾ,

ਨਿੱਤ ਲੱਜ਼ੀਆਂ ਦੀਆ ਜੰਮਣ ਪੀੜ੍ਹਾ,

ਅਣਚਾਹਿਆ ਵੀ ਜਰਨਾ,

ਨਿੱਤ ਕਿਸੇ ਦੇਹ ਵਿੱਚ,

ਫੁੱਲ ਬਣ ਖਿੜਨਾ,

ਨਿੱਤ ਤਾਰਾ ਬਣ ਚੜ੍ਹਨਾ,

ਅਸਾਂ ਤਾਂ ਜੋਬਨ ਰੁੱਤੇ ਮਰਨਾ,

ਸ਼ਿਵ ਕੁਮਾਰ ਬਟਾਲਵੀ ਦੀ ਬੈਸਟ ਕਵਿਤਾ “ਕੰਡਿਆਲੀ ਥੋਰ

ਇਸ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਨੂੰ ਵੱਧ ਤੋ ਵੱਧ share ਕਰ ਦਿਓ ਜੇਕਰ ਤੁਸੀ ਸ਼ਿਵ ਕੁਮਾਰ ਬਟਾਲਵੀ ਦੀਆ ਹੋਰ ਕਵਿਤਾਵਾਂ ਪੜ੍ਹਨੀਆਂ ਚਾਹੁੰਦੇ ਹੋ ਤਾਂ ਸ਼ਿਵ ਕੁਮਾਰ ਬਟਾਲਵੀ ਸੰਗ੍ਰਹਿ ਕਵਿਤਾ category ਤੇ click ਕਰਕੇ ਪੜ੍ਹ ਸਕਦੇ ਓ. ਧੰਨਵਾਦ ਸਾਹਿਤ 🙏.

Leave a Comment

Your email address will not be published. Required fields are marked *