shiv kumar batalvi best lines | ਕਵਿਤਾ “ਚੁੱਪ ਦੇ ਬਾਗ਼ੀ “

This shive Kumar batalvi best lines concerned with love poems which describes his true love towards his beloved. This poem ” ਚੁੱਪ ਦੇ ਬਾਗ਼ੀ ” is also tells about his love.

Shive kumar batalvi best lines
shiv kumar batalvi best lines

ਚੁੱਪ ਦੇ ਬਾਗ਼ੀ

ਨੈਣ ਨਿਤਰੇ ਕਿਉ ਅੱਜ ਹੋਏ ਗਹਿਰੇ,

ਨੀਝਾਂ ਗਈਆਂ ਕਿਉ ਅੱਜ ਘਚੋਲੀਆਂ ਵੇ,

ਥੇਹ ਹੁਸਨ ਦੇ ਸੁੰਨ-ਮਸੁੰਨੀਆਂ ਤੋ,

ਕਿੰਨ੍ਹੇ ਠੀਕਰਾਂ ਆਣ ਵਰੇਲੀਆਂ ਵੇ,

ਕਿੰਨ੍ਹੇ ਬਾਲ ਦੀਵੇ ਦੇਹਰੀ ਇਸ਼ਕ ਦੀ ਤੇ,

ਅੱਖਾਂ ਮੁੰਦੀਆਂ ਛਮ ਛਮ ਡੋਹਲੀਆਂ ਵੇ,

ਹਾਰ ਹੁਟ ਕੇ ਕਿਉ ਅੱਜ ਕਾਲਖਾਂ ਨੇ,

ਵੱਲ ਚੰਨ ਦੇ ਭਿੱਤੀਆਂ ਖੋਹਲੀਆਂ ਵੇ,

ਕਿੰਨ੍ਹੇ ਆਣ ਗੇੜੇ ਖੂਹੇ ਕਾਲਖਾਂ ਦੇ,

ਰੋਹੀਆਂ ਵਿੱਚ ਰੋਣ ਕਿਉ ਟੱਟੀਹਿਰੀਆਂ ਵੇ,

shive kumar batalvi best lines

ਸੋਨ ਤਿੱਤਲੀਆਂ ਦੇ ਕਿੰਨ੍ਹੇ ਖੰਭ ਤੋੜੇ,

ਵਿਨ ਲਈਆਂ ਕਿਸ ਸੂਲ ਭੰਬੀਰੀਆਂ ਵੇ,

ਕਿੰਨੇ ਆਣ ਬੀਜੇ ਬੀਜ਼ ਹੌਕਿਆ ਦੇ,

ਕਿੰਨੇ ਲਾਇਆ ਚਾ ਸੋਗ ਪਨੀਰੀਆਂ ਵੇ,

ਕਾਹਨੂੰ ਜਿੰਦੂ ਨੂੰ ਜੱਚਣ ਨਾ ਸ਼ਹਿਨਸ਼ਾਹੀਆਂ,

ਮੰਗਦੀ ਫਿਰੇ ਕਿਉ ਨਿੱਤ ਫ਼ਕੀਰੀਆਂ ਵੇ,

ਕਦੋ ਡਿਠੀ ਹੈ ਕਿਸੇ ਨੇ ਹੋਂਦ ‘ਵਾ’ ਦੀ,

ਬਿਨਾਂ ਕੰਡਿਆਂ ਕਿੱਕਰਾਂ ਬੇਰੀਆਂ ਵੇ,

ਦਾਖਾ ਪੈਣ ਨਾ ਕਦੇ ਵੀ ਨਿਮੜੀ ਨੂੰ,

ਦੂਧੀ ਹੋਣ ਨਾ ਕਦੇ ਵੀ ਗੇਰੀਆਂ ਵੇ,

ਛੱਲਾਂ ਉੱਠਦੀਆਂ ਸਦਾ ਨੇ ਸਾਗਰਾਂ ਚ,

ਮਾਰੂ ਥਲਾਂ ਚੋਂ ਸਦਾ ਹਨੇਰੀਆਂ ਵੇ,

ਰੀਝਾਂ ਨਾਲ ਮੈ ਵਸਲ ਦੇ ਸੂਲ ਕੱਤੇ,

ਤੰਦਾਂ ਰਹੀਆਂ ਪਰ ਸਦਾ ਕੱਚੇਰੀਆਂ ਵੇ,

ਤੱਤੀ ਮਾਨ ਕੀ ਕਰਾਂਗੀ ਜੱਗ ਅੰਦਰ,

ਤੇਰੇ ਲਾਰਿਆ ਦੀ ਮੋਈ ਮਾਰੀਆਂ ਵੇ,

ਚਾਰੇ ਕੰਨੀਆਂ ਕੋਰੀਆ ਉਮਰ ਦੀਆ,

ਰੰਗੀ ਇੱਕ ਨਾ ਲੀਰ ਲਲਾਰੀਆਂ ਵੇ,

shive kumar batalvi best lines

ਰਹੀ ਨੱਚਦੀ ਤੇਰੇ ਇਸ਼ਾਰਿਆ ਤੇ,

ਜਿਵੇ ਪੁਤਲੀਆਂ ਹੱਥਾਂ ਮਦਾਰੀਆਂ ਵੇ,

ਰਹੀਆਂ ਰੁਲਦੀਆਂ ਕਾਲੀਆਂ ਭੌਂਰ ਜ਼ੁਲਫ਼ਾਂ,

ਕਦੇ ਗੁੰਦ ਨਾ ਵੇਖਿਆ ਬਾਰੀਆਂ ਵੇ,

ਪਾਣੀ ਗਮਾਂ ਦੀ ਬਾਉਲੀ ਚੋਂ ਰਹੇ ਮਿਲਦੇ,

ਰਹੀਆਂ ਖਿੜੀਆਂ ਆਸਾ ਦੀਆ ਕਮੀਆਂ ਵੇ,

ਨਾ ਹੀ ਤਾਂਗ ਮੁੱਕੀ ਨਾ ਹੀ ਉਮਰ ਮੁੱਕੀ,

ਦੋਵੇਂ ਹੋ ਗਈਆਂ ਲੰਮ-ਸਲੰਮੀਆਂ ਵੇ,

ਆ ਵੇ ਹਾਣੀਆਂ ਹੇਕ ਲਾ ਗੀਤ ਗਾਈਏ,

ਵਾਟਾਂ ਜਾਣ ਸਕੋੜੀਆਂ ਲੰਮੀਆਂ ਵੇ,

ਰਲ ਮਿਲ ਹੱਸੀਏ ਖਿੱਲੀਆਂ ਘੱਤੀਏ ਵੇ,

ਬਾਹਵਾਂ ਖੋਹਲੀਏ ਗਲ਼ੀ ਪਲੰਮੀਆਂ ਵੇ |

Most Best poem shive kumar batalvi “ਕੰਡਿਆਲੀ ਥੋਰ

ਹੋਰ ਆਪਣੀ ਪਸੰਦ ਦੀਆ ਕਵਿਤਾਵਾਂ ਪੜ੍ਹਨ ਲਈ ਸ਼ਿਵ ਕਵਿਤਾ ਸੰਗ੍ਰਹਿ ਤੇ ਕਲਿਕ ਕਰਕੇ ਤੁਸੀ ਆਨੰਦ ਲੈ ਸਕਦੇ ਹੋ | ਜੇ ਤੁਸੀ ਪੰਜਾਬੀ ਭਾਸ਼ਾ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਹੋ ਤਾਂ ਇਸ ਪੰਜਾਬੀ ਮਹਾਨ ਕਵੀਆਂ ਦੀਆ ਕਵਿਤਾਵਾਂ ਨੂੰ ਵੱਧ ਤੋ ਵੱਧ ਆਪਣੇ Groups ਚਂ share ਕਰੋ | ਧੰਨਵਾਦ ਸਾਹਿਤ 🙏 shive kumar batalvi best lines

Leave a Comment

Your email address will not be published. Required fields are marked *