punjabi poetry

This punjabi poetry tells us About the lover whose every talk praise about his beloved characteristics.

ਜ਼ਿਕਰ ਤੇਰਾ

ਤੂੰ ਮੁਹੱਬਤਾਂ ਦਾ ਅਸਮਾਨ ਬਣਾਈ,

ਮੈ ਚੰਨ ਚਾਨਣੀ ਨਾਲ ਜੋੜਾਗਾ,

ਤੂੰ ਕੱਲੀ ਕੱਲੀ ਮੁਰਾਦ ਮੰਗ ਲਈ,

ਮੈ ਟੁੱਟੇ ਤਾਰੇ ਤੇਰੇ ਵੱਲ ਮੋੜਾਗੀ,

ਹੱਥਾਂ ਚ ਹੱਥ ਹੋਣਗੇ ਆਪਣੇ,

ਇਸ਼ਕੇ ਦੀ ਮਹਿਕ ਫੈਲਾਵਾਂਗੇ,

ਤੱਕਦੇ ਹੋਏ ਇੱਕ ਦੂਜੇ ਨੂੰ ਆਪਾਂ,

Punjabi poetry

ਗੀਤ ਪਿਆਰ ਦੇ ਮਿੱਠੜੇ ਗਾਵਾਂਗੇ,

ਤੂੰ ਖੇਤ ਕੰਮ ਕਰਨੇ ਜਾਈ,

ਮੈ ਰੋਟੀ ਬਹਾਨੇ ਮਿਲਣ ਲਈ ਆਵਾਂਗੀ,

ਗ਼ਜ਼ਲ ਮੇਰੇ ਲਈ ਲਿਖ ਲਈ ਤੂੰ ਵੀ,

ਇੱਕ ਕਵਿਤਾ ਮੈ ਤੈਨੂੰ ਸੁਣਾਵਾਂਗੀ,

ਪੀਘ ਇਸ਼ਕੇ ਦੀ ਤੇਰੇ ਸੰਗ ਝੂਟਣੀ,

ਕਰਨੀਆਂ ਪਿਆਰ ਦੀਆ ਬਾਤਾਂ ਨੇ,

ਮੁਕੰਮਲ ਹੋਣਾ ਦਿਲ ਦਾ ਮਿਲਣਾ,

ਸੱਜਣਾ! ਹਜ਼ੇ ਤਾਂ ਬੱਸ ਸ਼ੁਰੂਆਤਾਂ ਨੇ |

ਪੰਜਾਬੀ ਪਿਆਰ ਵਾਲੀ ਕਵਿਤਾ

ਸਾਨੂੰ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ ਆਪਣੀ ਰਾਏ ਸਾਨੂੰ comments ਦੇ ਰਾਹੀ ਦੱਸੋ ਜੇਕਰ ਤੁਸੀ ਹੋਰ ਕੋਈ ਆਪਣੀ ਮਰਜੀ ਦੀ ਕਵਿਤਾ ਪੜਨਾ ਚਾਹੁੰਦੇ ਹੋ ਤਾਂ ਦੱਸੋ | ਜਾਂ search ਵਿੱਚ ਭਰ ਕੇ ਲੱਭ ਲੋ | ਧੰਨਵਾਦ ਸਾਹਿਤ 🙏🙏

Leave a Comment

Your email address will not be published. Required fields are marked *