Punjabi poetry

This punjabi poetry tells us about a lover that how is he puzzle about his love journey which is not compete but on the way nothing is cleared what to do in life.

Punjabi poetry
Punjabi poetry

ਮੈ ਜਿਉਂਦਾ ਹਾਂ ਤੇ ਮਰ ਵੀ ਗਿਆ ਹਾਂ

ਮੈਨੂੰ ਮੌਤ ਵੀ ਨਾ ਆਈ,

ਤੇ ਮੈ ਮਰ ਵੀ ਗਿਆ,

ਉਹ ਤੋ ਜਿੱਤ ਵੀ ਨਾ ਹੋਇਆ,

ਤੇ ਮੈ ਹਾਰ ਵੀ ਗਿਆ,

ਉਹਨੇ ਛੱਡਿਆਂ ਵੀ ਨਹੀ,

ਤੇ ਉਹਨੇ ਰੱਖਿਆ ਵੀ ਨਹੀ,

ਉਹਨੇ ਤੀਲੀ ਵੀ ਨਾ ਲਾਈ,

ਤੇ ਮੈ ਸੜ ਵੀ ਗਿਆ,

Punjabi poetry

ਇਸ ਪਿਆਰ ਦੀ ਨਦੀ ‘ਚ,

ਤੇ ਉਸਦੀ ਯਾਦ ਦੀ ਨਦੀ ‘ਚ,

ਮੈਨੂੰ ਡੁੱਬਣਾ ਵੀ ਪਿਆ,

ਤੇ ਮੈ ਤਰ ਵੀ ਗਿਆ,

ਉਹਨੇ ਦੇਖਿਆ ਜਦੋ,

ਮੈ ਕਿਸੇ ਹੋਰ ਲੜ ਲੱਗਾ,

ਮੈਥੋਂ ਸਹਿ ਵੀ ਨਾ ਹੋਇਆ,

ਤੇ ਮੈ ਜਰ ਵੀ ਗਿਆ,

ਮੈ ਬਣ ਗਿਆ ਰੁੱਖ,

ਉਸਦੇ ਬੇਹਿਸਾਬ ਦੁੱਖ,

ਪਤਝੜ ਵੀ ਨਾ ਆਈ,

ਤੇ ਮੈ ਝੜ ਵੀ ਗਿਆ.

ਹੋਰ ਵੀ ਪਿਆਰ ਵਾਲੀ ਕਵਿਤਾ ਪੜੋ

ਸਾਨੂੰ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ, ਹੁਣ ਤੁਸੀ ਵੀ ਇਸਨੂੰ ਕਵਿਤਾ ਨੂੰ ਵੱਧ ਤੋ ਵੱਧ share ਕਰ ਸਕਦੇ ਓ | ਧੰਨਵਾਦ ਸਾਹਿਤ 🙏. ਸਦਾ ਖੁਸ਼ ਰਹੋ ਤੇ ਸ਼ੁਭ ਕਵਿਤਾਵਾ ਪੜਦੇ ਰਹੋ |

Leave a Comment

Your email address will not be published. Required fields are marked *