Punjabi poetry of mother best 1

This punjabi poetry describes about the circumstances concerned with mother which realizes us the necessity of the mother on the earth.

Punjabi poetry
punjabi poetry

ਇੱਕ ਦਿਨ

ਇੱਕ ਦਿਨ ਮਾਂ ਨੂੰ ਬੁਖਾਰ ਹੋ ਗਿਆ,

ਰੋਟੀ ਵਲੋਂ ਸਾਰਾ ਟੱਬਰ ਭੁੱਖਾ ਹੀ ਸੋ ਗਿਆ,

ਗੈਸ ਤੇ ਚੜ੍ਹਾ ਕੇ ਮੈ ਦੁੱਧ ਭੁੱਲ ਗਿਆ,

ਮਾਂ ਤੇਰੇ ਬਿਨ੍ਹਾਂ ਘਰ ਇੱਕ ਦਿਨ ਚ ਹੀ ਰੁਲ ਗਿਆ,

punjabi poetry

ਸਾਰਾ ਦਿਨ ਕੰਮਾਂ ਵਿੱਚ ਬੀਤ ਹੋਇਆ ਸੀ,

ਮਾਂ ਸੱਚ ਦੱਸਾਂ ਮੈ ਥੋੜਾ ਲੁਕ ਕੇ ਵੀ ਰੋਇਆ ਸੀ,

ਪਾਣੀ ਵਾਲੀ ਟੈਂਕੀ ਵੀ ਮੈ ਭਰਨੀ ਭੁੱਲ ਗਿਆ,

ਮਾਂ ਤੇਰਾ ਪੁੱਤ ਤੇਰੇ ਬਿਨ੍ਹਾਂ ਇੱਕ ਦਿਨ ਚ ਹੀ ਰੁਲ ਗਿਆ,

ਤੈਨੂੰ ਦਵਾਈ ਦੇਕੇ ਸੀ ਮੈ ਜਦੋ ਬਹਿਣ ਲੱਗਿਆ,

ਰਸੋਈ ਦੀਆ ਕੰਧਾਂ ਜੂਠੇ ਭਾਂਡਿਆਂ ਨੂੰ ਸੀ ਕਹਿਣ ਲੱਗੀਆਂ,

ਹੋਰ ਪੰਜਾਬੀ ਪਿਆਰ ਵਾਲਿਆਂ ਕਵਿਤਾਵਾ ਪੜੋ

ਮਜਦੂਰੀ ਨਾਲੋਂ ਮੈਨੂੰ ਔਖੀ ਰਸੋਈ ਜਾਪੀ ਸੀ,

ਰਸੋਈ ਸ਼ਬਦ ਦੇ ਅਰਥਾਂ ਦੀ ਮੈ ਸਮਝ ਜੋ ਨਾਪੀ ਸੀ,

ਖੈਰ! ਥੱਕ ਟੁੱਟ ਕੇ ਰਾਤ ਨੂੰ ਮੈ ਸੋਇਆ ਸੀ,

ਜਦੋ ਇੱਕ ਦਿਨ ਮਾਂ ਨੂੰ ਬੁਖਾਰ ਹੋਇਆ ਸੀ,

Other Punjabi poetry

ਇਹ ਕਵਿਤਾ ਪੜ੍ਹ ਕੇ ਇਸਨੂੰ ਸੈਅਰ ਕਰੋ ਆਪਣੇ ਭੈਣ ਭਰਾਵਾਂ ਵਿੱਚ ਤੇ ਰਿਸਤੇਦਾਰਾ ਨੂੰ ਮਾਂ ਦੀ ਕੀਮਤ ਪਤਾ ਲੱਗ ਜਾਵੇ | ਇਸਨੂੰ what’s app ਗਰੁੱਪ ਚ ਵੀ share ਕਰੋ ਜੀ 👍|

Leave a Comment

Your email address will not be published. Required fields are marked *