punjabi poetry | ਕੀ ਕਰਾਂ…

This punjabi poetry tells us about memory of beloved which teasing lover from the core of heart.

ਕੀ ਕਰਾਂ ?

ਕਾਗਜ਼ ਤੇ ਲੀਕਾ ਵਾਹੁਣ ਤੋ ਪਹਿਲਾ,

ਮਾਂ ਨੇ ਰੋਕਿਆ ਸੀ,

ਬਾਪੂ ਨੇ ਟੋਕਿਆ ਸੀ,

ਸਿਆਣਿਆਂ ਦਲੀਲ ਸਮਝਾਈ ਸੀ,

ਪਰ ਕੀ ਕਰਾਂ?

ਉਨ੍ਹਾਂ ਰੱਤ ਚੋ ਭਿੱਜੇ ਹਰਫ਼ਾਂ ਦਾ,

ਛਲਾਵਾ ਬਣ ਉੱਡ ਗਏ,

ਦੁੱਧ ਵਰਗੇ ਚਿੱਟੇ ਸੁਪਨਿਆਂ ਦਾ,

ਤੇ ਅੰਦਰ ਸੁਕਦੀਆਂ ਪੌਣਾ ਦਾ,

ਰੂਹ ‘ਚ ਉਕਰੇ ਬਿੰਬਾ ਦਾ,

ਕੀ ਕਰਾਂ?

punjabi poetry

ਉਹਨਾ ਕੇਸਰੀ ਰੰਗੀਆਂ ਯਾਦਾਂ ਦਾ,

ਜੋ ਲੰਘ ਗਈਆਂ ਕੋਲੋਂ,

ਥੋੜਾ ਜਿਹਾ ਛੋਹ ਕੇ,

ਹਵਾਂ ਬਣ ਕੇ,

ਕੀ ਕਰਾਂ?

ਉਹਨਾ ਬਿਨ ਸਿਰਨਾਵੀਓ,

ਤੇ ਬਿਨ ਪਾਏ ਖਤਾਂ ਦਾ,

ਕਿਸੇ ਦਰ ਦੀ ਦਸਤਕ,

ਜਿਹਨਾਂ ਦਾ ਨਸੀਬ ਨਾ ਬਣ ਸਕੀ |

Most Best poem” ਚੁੱਪ ਦੇ ਬਾਗ਼ੀ ” By shiv kumar Batalvi

ਜੇਕਰ ਤੁਸੀ ਵੀ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨਾ ਚਾਹੁੰਦੇ ਓ ਤਾ ਸਾਡਾ ਸਹਿਯੋਗ ਦਿਓ ਤਾ ਵੱਧ ਤੋ ਵੱਧ ਇਹਨਾਂ ਪੰਜਾਬੀ ਦੀਆ ਕਵਿਤਾਵਾਂ ਨੂੰ share ਕਰੋ | ਧੰਨਵਾਦ ਸਾਹਿਤ 🙏🙏.

Leave a Comment

Your email address will not be published. Required fields are marked *