punjabi poetry

This punjabi poetry describes suffering of lover who is fell in love with a girl who doesn’t love him in whose memory he wrote this poem.

ਬਿਰਹੜਾ

ਲੋਕੀਂ ਪੂਜਣ ਰੱਬ,

ਮੈ ਤੇਰਾ ਬਿਰਹੜਾ,

ਸਾਨੂੰ ਸੌ ਮੱਕਿਆ ਦਾ ਹਜ,

ਵੇ ਤੇਰਾ ਬਿਰਹੜਾ |

ਲੋਕ ਕਹਿਣ ਮੈ ਸੂਰਜ ਬਣਿਆ,

ਲੋਕ ਕਹਿਣ ਮੈ ਰੌਸ਼ਨ ਹੋਇਆ,

ਸਾਨੂੰ ਕੇਹੀ ਲਾ ਗਿਆ ਅੱਗ,

ਵੇ ਤੇਰਾ ਬਿਰਹੜਾ |

ਪਿੱਛੇ ਮੇਰੇ ਮੇਰਾ ਸਾਇਆ,

ਅੱਗੇ ਮੇਰੇ ਮੇਰਾ ਨ੍ਹੇਰਾ,

ਕਿਤੇ ਜਾਏ ਨਾ ਬਾਹੀ ਛੱਡ,

ਵੇ ਤੇਰਾ ਬਿਰਹੜਾ |

ਨਾ ਇਸ ਵਿੱਚ ਕਿਸੇ ਤਨ ਦੀ ਮਿੱਟੀ,

ਨਾ ਇਸ ਵਿੱਚ ਕਿਸੇ ਮਨ ਦਾ ਕੂੜਾ,

ਅਸਾਂ ਚਾੜ੍ਹ ਛਟਾਇਆ ਛੱਜ,

ਵੇ ਤੇਰਾ ਬਿਰਹੜਾ |

punjabi poetry

ਜਦ ਵੀ ਗ਼ਮ ਦੀਆ ਘੜੀਆਂ ਆਈਆਂ,

ਅਸਾਂ ਕੋਲ ਬਿਠਾਇਆ ਸੱਦ,

ਲੈ ਕੇ ਪੀੜ੍ਹਾ ਤੇ ਤਨਹਾਈਆਂ,

ਵੇ ਤੇਰਾ ਬਿਰਹੜਾ |

ਕਦੀ ਤਾਂ ਸਾਥੋਂ ਸ਼ਬਦ ਰੰਗਾਵੇ,

ਕਦੀ ਤਾ ਸਾਥੋ ਗੀਤ ਉਣਾਵੇ,

ਸਾਨੂੰ ਲੱਖਾਂ ਸਿਖਾ ਗਿਆ ਚੱਜ,

ਵੇ ਤੇਰਾ ਬਿਰਹੜਾ |

ਜਦ ਪੀੜ੍ਹਾ ਮੇਰੇ ਪੈਰੀਂ ਪਈਆਂ,

ਸਿਦਕ ਮੇਰੇ ਦੇ ਸਦਕੇ ਗਈਆਂ,

ਤਾ ਵੇਖਣ ਆਇਆ ਜੱਗ,

ਵੇ ਤੇਰਾ ਬਿਰਹੜਾ |

ਅਸਾਂ ਜਾਂ ਇਸ਼ਕੋ ਰੁਤਬਾ ਪਾਇਆ,

ਲੋਕ ਵਧਾਈਆਂ ਦੇਵਣ ਆਈਆਂ,

ਸਾਡੇ ਰੋਇਆ ਗਲ ਨੂੰ ਲਗ,

ਵੇ ਤੇਰਾ ਬਿਰਹੜਾ |

ਮੈਨੂੰ ਤਾ ਕੁਝ ਅਕਲ ਨਾ ਕਾਈ,

ਦੁਨੀਆ ਮੈਨੂੰ ਦੱਸਣ ਆਈ,

ਸਾਨੂੰ ਤਖ਼ਤ ਬਿਠਾ ਗਿਆ ਅੱਜ,

ਵੇ ਤੇਰਾ ਬਿਰਹੜਾ,

ਸਾਨੂੰ ਸੌਂ ਮੱਕਿਆ ਦਾ ਹੱਜ,

ਵੇ ਤੇਰਾ ਬਿਰਹੜਾ |

ਹੋਰ ਪਿਆਰ ਭਰੀ ਕਵਿਤਾਵਾ ਪੜੋ

ਸਾਨੂੰ ਉਮੀਦ ਹੈ ਕਿ ਤੂਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ | ਜੇਕਰ ਤੁਸੀਂ ਵੀ ਪੰਜਾਬੀ ਭਾਸ਼ਾ ਦੀਆ ਕਵਿਤਾਵਾਂ ਨੂੰ spread ਕਰਨਾ ਚਾਹੁੰਦੇ ਹੋ ਤਾ ਇਸ ਕਵਿਤਾ ਨੂੰ ਵੱਧ ਤੋ ਵੱਧ share ਕਰੋ ਜੀ | ਧੰਨਵਾਦ ਸਾਹਿਤ 🙏🙏| ਸਦਾ ਖੁਸ਼ ਰਹੋ 👍✍️

Leave a Comment

Your email address will not be published. Required fields are marked *