punjabi poems on life

This punjabi poems on life describes us about the true love on earth.

ਤੇਰਾ ਆਉਣਾ

ਤੂੰ ਆਵੇ ਤਾਂ ਆ ਜਾਵਣਗੇ,

ਆਪੇ ਖੁਸ਼ੀਆਂ ਖੇੜੇ ਵੇ,

ਤੂੰ ਚਾਵੇ ਤਾਂ ਭਰ ਜਾਵਣਗੇ,

ਰੌਸ਼ਨੀਆਂ ਨਾਲ ਵੇੜੇ ਵੇ,

ਤੇਰੇ ਮੱਥੇ ਚਿਣਗ ਹੈ ਜਿਹੜੀ,

ਮੇਰੇ ਸੀਨੇ ਬਾਲਦੇ ਵੇ,

ਮੈਥੋਂ ਮੇਰਾ ਆਪ ਗਵਾਚਾ,

ਆ ਮੇਹਰਮ ਜਰਾ ਭਾਲਦੇ ਵੇ,

ਜਾਂ ਚੀਰੇ ਦਾ ਰੰਗ ਹੀ ਦੇ ਜਾ,

ਚੁੰਨੀ ਮੇਰੀ ਰੰਗਣ ਨੂੰ,

ਉਂਝ ਤਾਂ ਮੇਰਾ ਜੀ ਕਰਦਾ ਵੇ,

ਤੈਨੂੰ ਤੈਥੋਂ ਮੰਗਣ ਨੂੰ,

punjabi poems on life

ਤੇਰੀਆਂ ਮੌਜਾਂ, ਮੌਜ ਆਪਣੀ ਨਾਲ,

ਸਾਡੀਆਂ ਮੌਜਾਂ ਤੇਰੇ ਨਾਲ,

ਝਿੜਕ ਤੇਰੀ ਤੋ ਡਰਦੀ ਆ,

ਮੈ ਆਖਾ ਕਿਹੜੇ ਜੇਰੇ ਨਾਲ,

ਸਫ਼ਰ ਲੰਮੇਰਾ ਤੇਰੇ ਪੈਰੀਂ,

ਆ ਮੇਰੇ ਨਾਲ ਵੰਡ ਲੈ ਵੇ,

ਕੱਚੀਆ ਆਖ਼ਰ ਕੱਚੀਆ ਨੇ,

ਤੂੰ ਪੱਕੀਆਂ ਗੰਢਾ ਗੰਢ ਲੈ ਵੇ,

ਦਿਨ ਜੋਬਨ ਦੇ ਬੀਤੀ ਜਾਂਦੇ,

ਭਟਕਦੇ ਵਿੱਚ ਹਨ੍ਹੇਰੇ ਆ,

ਤੂੰ ਵੀ ਸਾਨੂੰ ਆਖ ਲੈ ਆਪਣੇ,

ਅਸੀ ਤਾਂ ਸੱਜਣਾ ਤੇਰੇ ਆ,

ਸ਼ਿਵ ਕੁਮਾਰ ਬਟਾਲਵੀ ਦੀ ਬੈਸਟ ਕਵਿਤਾ “ਕੰਡਿਆਲੀ ਥੋਰ “

ਜੇਕਰ ਤੁਸੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇਓ ਤਾਂ ਤੁਸੀ ਅਜਿਹੀਆਂ ਲਿਖਤਾਂ ਨੂੰ ਵੱਧ ਤੋ ਵੱਧ share ਕਰਕੇ ਪੰਜਾਬੀ literaure ਨੂੰ ਪ੍ਰੋਮੋਟ ਕਰਨ ਵਿੱਚ ਸਾਡੀ ਸ਼ਹਾਇਤਾ ਕਰ ਸਕਦੇ ਓ | ਧੰਨਵਾਦ ਸਾਹਿਤ 🙏🙏. ਸਦਾ ਖੁਸ਼ ਰਹੋ |

Leave a Comment

Your email address will not be published. Required fields are marked *