Amrita pritam poems in punjabi | ਅਵਾਜ਼

This poem ( ਅਵਾਜ਼ ) is a serious conversation of love throughout the poetry. These amrita pritam poems in punjabi describes about her love life. Which reflects throughout her poetry.

ਅਵਾਜ਼

ਤੇਰੀਆਂ ਯਾਦਾਂ,

ਬਹੁਤ ਦੇਰ ਹੋਈ ਜਲਾਵਤਨ ਹੋਈਆਂ,

ਜਿਊਦੀਆਂ ਕਿ ਮੋਈਆ ਕੁਝ ਪਤਾ ਨਹੀ,

ਸਿਰਫ ਇੱਕ ਵਾਰੀ ਇੱਕ ਘਟਨਾ ਵਾਪਰੀ,

ਖਿਆਲਾਂ ਦੀ ਰਾਤ ਬੜੀ ਡੂੰਘੀ ਸੀ,

ਤੇ ਏਨੀ ਚੁੱਪ ਸੀ,

ਕਿ ਪੱਤਾ ਖੜਕਿਆ ਵੀ,

ਵਰ੍ਹਿਆ ਦੇ ਕੰਨ ਤ੍ਭਕਦੇ,

ਫੇਰ ਤਿੰਨ ਵਾਰਾਂ ਜਾਪਿਆ,

ਛਾਤੀ ਦਾ ਬੂਹਾ ਖੜਕਦਾ,

ਪੋਲੇ ਪੈਰ ਛੱਤ ਤੇ ਚੜ੍ਹਦਾ ਕੋਈ,

ਤੇ ਨੂੰਹਾਂ ਦੇ ਨਾਲ ਪਿਛਲੀ ਕੰਧ ਖੁਰਚਦਾ,

ਤਿੰਨਾਂ ਵਾਰਾਂ ਉੱਠ ਕੇ,

ਮੈ ਕੁੰਡੀਆਂ ਟੋਹੀਆਂ,

ਹਨੇਰੇ ਨੂੰ ਜਿਸ ਤਰ੍ਹਾਂ,

ਇੱਕ ਗਰਭ ਪੀੜ ਸੀ,

ਉਹ ਕਦੇ ਕੁਝ ਕਹਿੰਦਾ,

ਤੇ ਕਦੇ ਚੁੱਪ ਹੁੰਦਾ,

Amrita pritam poems in punjabi

ਜਿਉ ਆਪਣੀ ਅਵਾਜ ਨੂੰ,

ਦੰਦਾਂ ਦੇ ਵਿੱਚ ਪੀਹਂਦਾ,

ਤੇ ਫੇਰ ਜਿਉਂਦੀ ਜਾਗਦੀ ਇੱਕ ਸੈਅ,

ਤੇ ਜਿਉਂਦੀ ਜਾਗਦੀ ਇੱਕ ਅਵਾਜ਼,

ਮੈ ਕਾਲੀਆਂ ਕੋਹਾਂ ਤੋਂ ਆਈ ਹਾਂ,

ਪਾਹਰੂਹਾਂ ਦੀ ਅੱਖ ਤੋਂ,

ਇਸ ਬਦਨ ਨੂੰ ਚੁਰਾਂਦੀ, ਬੜੀ ਮਾਂਦੀ,

ਪਤਾ ਹੈ ਮੈਨੂੰ,

ਕਿ ਤੇਰਾ ਦਿਲ ਆਬਾਦ ਹੈ,

ਪਰ ਕਿਤੇ ਸੁੰਵੀ ਸੱਖਣੀ,

ਕੋਈ ਥਾਂ ਮੇਰੇ ਲਈ,

ਸੁੰਵ ਸੱਖਣ ਬੜੀ ਹੈ ਪਰ ਤੂੰ,

ਤ੍ਰਭਕ ਕੇ ਮੈ ਆਖਿਆ,

“ਤੂੰ ਜਲਾਵਤਨ….

ਨਹੀ ਕੋਈ ਥਾਂ ਨਹੀ,

ਮੈ ਠੀਕ ਕਹਿੰਦੀ ਹਾਂ,

ਕਿ ਕੋਈ ਥਾਂ ਨਹੀ ਤੇਰੇ ਲਈ,

ਇਹ ਮੇਰੇ ਮਸਤਕ,

ਮੇਰੇ ਆਕਾ ਦਾ ਹੁਕਮ ਹੈ,

ਤੇ ਫੇਰ ਜੀਕਣ ਸਾਰਾ,

ਹਨੇਰਾ ਹੀ ਕੰਬ ਜਾਂਦਾ ਹੈ,

ਉਹ ਪਿਛਾਂਹ ਨੂੰ ਪਰਤੀ,

ਪਰ ਜਾਣ ਤੋਂ ਪਹਿਲਾ,

ਉਹ ਉਰਾਂਹ ਹੋਈ,

ਤੇ ਮੇਰੀ ਹੋਂਦ ਨੂੰ,

ਉਸ ਇੱਕ ਵਾਰ ਛੋਹੀਆਂ, ਹੌਲੀ ਜਿਹੀ,

ਇੰਜ, ਜਿਵੇ ਕੋਈ ਵਤਨ ਦੀ,

ਮਿੱਟੀ ਨੂੰ ਛੋਹਦਾ ਹੈ |

ਸਭ ਤੋਂ ਵਧੀਆ ਕਵਿਤਾ ” ਇੱਕ ਮੁਲਾਕਾਤ ” By amrita pritam

ਤੁਸੀ ਵੀ ਆਪਣਾ ਸਹਿਯੋਗ ਕਰ ਸਕਦੇ ਓ ਇਸ ਪੰਜਾਬੀ ਕਵਿਤਾਵਾਂ ਨੂੰ share ਕਰ ਸਕਦੇ ਹੋ | ਤਾਂ ਜੋ ਆਪਣੀ ਮਾਤ ਭਾਸ਼ਾ ਨੂੰ ਬਚਾਇਆ ਜਾ ਸਕੇ, ਜਿਵੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਓ comments ਰਾਹੀ | ਤੇ ਇਸ ਸ਼ਬਦਾਂ ਨੂੰ ਆਪਣੇ ਪੰਜਾਬੀ ਭਾਸ਼ਾ ਦੀ ਸ਼ਾਨ ਬਣਨ ਦਿਓ |

Leave a Comment

Your email address will not be published. Required fields are marked *