ਪੰਜਾਬੀ ਕਵਿਤਾ : ਬੁੱਲ੍ਹੇ ਸ਼ਾਹ ਕਵਿਤਾ |
ਬਾਬਾ ਬੁੱਲ੍ਹੇ ਸ਼ਾਹ
ਚੜ੍ਹਦੇ ਸੂਰਜ ਢਲਦੇ ਦੇਖੇ,
ਬੁੱਝਦੇ ਦੀਵੇ ਬਲਦੇ ਦੇਖੇ,
ਹੀਰੇ ਦਾ ਕੋਈ ਮੁੱਲ ਨਾ ਜਾਣੈ,
ਖੋਟੇ ਸਿੱਕੇ ਚੱਲਦੇ ਦੇਖੇ,
ਜਿੰਨਾ ਦਾ ਨਾ ਜੱਗ ਤੇ ਕੋਈ,
ਉਹ ਵੀ ਪੁੱਤਰ ਪਲਦੇ ਦੇਖੇ,
ਉਸਦੀ ਰਹਿਮਤ ਦੇ ਨਾਲ ਬੰਦੇ,
ਪਾਣੀ ਉੱਤੇ ਚੱਲਦੇ ਦੇਖੇ,
ਲੋਕੀ ਕਹਿੰਦੇ ਦਾਲ ਨਹੀਂ ਗਾਲ੍ਹਦੀ,
ਮੈ ਤਾ ਪੱਥਰ ਗਾਲ੍ਹਦੇ ਦੇਖੇ,
ਜਿੰਨਾ ਨੇ ਕਦਰ ਨਾ ਕੀਤੀ ਰੱਬ ਦੀ,
‘ਬੁੱਲਿਆਂ’ ਹੱਥ ਖਾਲੀ ਉਹ ਮਾਲ੍ਹਦੇ ਦੇਖੇ.
👍